ਨਵੀਂ ਦਿੱਲੀ (ਭਾਸ਼ਾ)- ਸੰਸਦ ਭਵਨ ਦੀ ਕੰਟੀਨ ਵਿਚ ਹੁਣ ਖਾਣੇ ਦੀ ਸੂਚੀ ਵਿਚ ਜਵਾਰ ਦੇ ਉਪਮਾ ਤੋਂ ਲੈ ਕੇ ਬਾਜਰੇ ਦੀ ਖਿਚੜੀ, ਰਾਗੀ ਦੇ ਲੱਡੂ ਤੋਂ ਇਲਾਵਾ ਬਾਜਰੇ ਦੀ ਰਾਬ ਅਤੇ ਰਾਗੀ ਮਟਰ ਦੇ ਸ਼ੋਰਬੇ ਵਰਗੇ ਮੋਟੇ ਅਨਾਜ ਤੋਂ ਬਣੇ ਢੇਰਾਂ ਵਿਅੰਜਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸਰਕਾਰ ਵਲੋਂ ਮੋਟੇ ਅਨਾਜ ਨੂੰ ਉਤਸ਼ਾਹਤ ਕਰਨ ਦਰਮਿਆਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ 31 ਜਨਵਰੀ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਤੋਂ ਸੰਸਦ ਮੈਂਬਰਾਂ, ਕਰਮਚਾਰੀਆਂ ਅਤੇ ਮਹਿਮਾਨਾਂ ਲਈ ਕੰਟੀਨ ਵਿਚ ਰਾਗੀ, ਜਵਾਰ, ਬਾਜਰਾ, ਰਾਜਗੀਰਾ, ਕੰਗਨੀ ਆਦਿ ਤੋਂ ਬਣੇ ਵਿਅੰਜਨ ਪਰੋਸਣ ਦੀ ਵਿਵਸਥਾ ਕੀਤੀ ਹੈ।
ਇਹ ਪਹਿਲ ਅਜਿਹੇ ਸਮੇਂ ਸ਼ੁਰੂ ਕੀਤੀ ਗਈ ਹੈ ਜਦੋਂ ਐਤਵਾਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਆਪਣੇ ਸੰਬੋਧਨ ਵਿਚ ਮੋਟੇ ਅਨਾਜ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਸੀ। ਸੰਸਦ ਭਵਨ ਦੀ ਕੰਟੀਨ ਵਿਚ ਸਿਹਤ ਨੂੰ ਲੈ ਕੇ ਜਾਗਰੂਕ ਲੋਕਾਂ ਨੂੰ ਜਈ ਦੁੱਧ, ਸੋਇਆ ਦੁੱਧ ਤੋਂ ਇਲਾਵਾ ਸਟਾਰਟਰ ਦੇ ਰੂਪ ਵਿਚ ਬਾਜਰਾ ਪਿਆਜ ਦਾ ਮੁਠੀਆ (ਗੁਜਰਾਤ), ਸਾਂਭਰ ਦੇ ਨਾਲ ਰਾਗੀ ਰਵਾ ਇਡਲੀ ਅਤੇ ਸ਼ਾਹੀ ਬਾਜਰੇ ਦੀ ਟਿੱਕੀ (ਮੱਧ ਪ੍ਰਦੇਸ਼) ਮਿਲ ਸਕੇਗੀ। ਇਸ ਤੋਂ ਇਲਾਵਾ ਸੰਸਦ ਕੰਟੀਨ ਵਿਚ ਰਾਗੀ ਘੀ ਰੈਸਟ, ਜਵਾਰ ਸਬਜੀ ਉਪਮਾ ਅਤੇ ਮੁੱਖ ਭੋਜਨ ਦੇ ਰੂਪ ਵਿਚ ਮੱਕਾ/ਬਾਜਰਾ/ਜਵਾਰ ਦੀ ਰੋਟੀ ਦੇ ਨਾਲ ਸਰ੍ਹੋਂ ਦਾ ਸਾਗ, ਆਲੂ ਦੀ ਸਬਜੀ ਦੇ ਨਾਲ ਰਾਗੀ ਪੂਰੀ, ਲਸਣ ਦੀ ਚੱਟਣੀ ਦੇ ਨਾਲ ਬਾਜਰੇ ਦੀ ਖਿਚੜੀ ਮਿਲੇਗੀ। ਨਾਲ ਹੀ ਰਾਗੀ ਮੂੰਗਫਲੀ ਦੀ ਚੱਟਣੀ ਦੇ ਨਾਲ ਡੋਸਾ (ਕੇਰਲ), ਚੌਲਾਈ ਦਾ ਸਲਾਦ ਅਤੇ ਕੋਰਰਾ ਬਾਜਰਾ ਸਲਾਦ ਵੀ ਪਰੋਸਿਆ ਜਾਵੇਗਾ। ਸੰਸਦ ਵਿਚ ਆਉਣ ਵਾਲੇ ਮਹਿਮਾਨ ਅਮਰਨਾਥ ਸਲਾਦ, ਮੋਟੇ ਅਨਾਜ ਤੋਂ ਬਣੀ ਕੇਸਰੀ ਖੀਰ, ਰਾਗੀ ਦੇ ਲੱਡੂ ਆਦਿ ਦਾ ਵੀ ਮਜ਼ਾ ਲੈ ਸਕਣਗੇ।
ਆਸਟ੍ਰੇਲੀਆ ਨਾਲ ਮੁਕਾਬਲੇ ਤੋਂ ਪਹਿਲਾਂ ਰਿਸ਼ੀਕੇਸ਼ ਪਹੁੰਚੇ ਕੋਹਲੀ, PM ਮੋਦੀ ਦੇ ਗੁਰੂ ਦੇ ਆਸ਼ਰਮ 'ਚ ਹੋਏ ਨਤਮਸਤਕ
NEXT STORY