ਮੁੰਬਈ— ਪੁਲਗਾਓਂ ਦੇ ਕੇਂਦਰੀ ਹਥਿਆਰ ਡਿਪੋ 'ਚ ਲੱਗੀ ਭਿਆਨਕ ਅੱਗ ਨੂੰ ਅਸਾਧਾਰਨ ਘਟਨਾ ਦੱਸਦੇ ਹੋਏ ਰਾਜਗ ਦੀ ਸਹਿਯੋਗੀ ਸ਼ਿਵ ਸੈਨਾ ਨੇ ਅੱਜ ਇਸ ਵਿਚ ਕਿਸੇ ਤਰ੍ਹਾਂ ਦੀ ਸਾਜਿਸ਼ ਦੀ ਸ਼ੰਕਾ ਜ਼ਾਹਰ ਕੀਤੀ ਹੈ ਅਤੇ ਕੇਂਦਰ ਨੂੰ ਲੋਕਾਂ ਦੀ ਜਾਨ ਅਤੇ ਉੱਥੇ ਵੱਡੀ ਮਾਤਰਾ ਵਿਚ ਗੋਲਾ-ਬਾਰੂਦ ਦੇ ਭੰਡਾਰ ਦੇ ਨੁਕਸਾਨ ਦੀ ਜ਼ਿੰਮੇਵਾਰੀ ਲੈਣ ਨੂੰ ਕਿਹਾ ਹੈ।
ਸ਼ਿਵ ਸੈਨਾ ਨੇ ਪਾਰਟੀ ਮੁੱਖ ਪੱਤਰ 'ਸਾਮਨਾ' ਦੇ ਇਕ ਸੰਪਾਦਕੀ ਵਿਚ ਕਿਹਾ, ''ਪਾਕਿਸਤਾਨ ਅਤੇ ਚੀਨ ਵਰਗੇ ਸਾਡੇ ਦੁਸ਼ਮਣ ਇਸ ਗੱਲ ਸੁਣ ਕੇ ਬਹੁਤ ਖੁਸ਼ ਹੋਣਗੇ ਕਿ ਗੋਲਾ-ਬਾਰੂਦ ਦਾ ਵੱਡਾ ਭੰਡਾਰ ਅੱਗ 'ਚ ਖਾਕ ਹੋ ਗਿਆ। ਯੁੱਧ ਵਿਚ ਇੰਨਾ ਨੁਕਸਾਨ ਨਹੀਂ ਹੁੰਦਾ। ਸਾਡੀ ਸਰਕਾਰ ਸਿਰਫ ਮਾਰੇ ਗਏ ਲੋਕਾਂ ਲਈ ਦੁਖ ਜ਼ਾਹਰ ਕਰਦੀ ਹੈ ਅਤੇ ਜਾਂਚ ਦਾ ਹੁਕਮ ਦਿੰਦੀ ਹੈ।
ਸ਼ਰਮ ਦੀ ਗੱਲ ਹੈ ਕਿ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਤ ਮਾਮਲਿਆਂ 'ਚ ਢਿੱਲ ਹੈ। ਸ਼ਿਵ ਸੈਨਾ ਨੇ ਕਿਹਾ ਕਿ ਜੇਕਰ ਫੌਜ ਦੇ ਜਵਾਨ ਸਰਹੱਦ 'ਤੇ ਸੰਘਰਸ਼ ਕਰ ਰਹੇ ਹਨ ਅਤੇ ਉਨ੍ਹਾਂ ਲਈ ਉੱਚਿਤ ਹਥਿਆਰ ਨਹੀਂ ਹਨ ਤਾਂ ਕੌਣ ਜ਼ਿੰਮੇਵਾਰ ਹੈ? ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ। ਅੱਗ ਆਮ ਨਹੀਂ ਸੀ ਅਤੇ ਇਸ ਨੇ ਕਈ ਸ਼ੱਕ ਅਤੇ ਸਵਾਲ ਪੈਦਾ ਕੀਤੇ ਹਨ। ਦੱਸਣ ਯੋਗ ਹੈ ਕਿ ਮਹਾਰਾਸ਼ਟਰ ਦੇ ਵਰਧਾ ਜ਼ਿਲੇ ਵਿਚ ਪੁਲਗਾਓਂ 'ਚ ਕੱਲ ਏਸ਼ੀਆ ਦੇ ਸਭ ਤੋਂ ਵੱਡੇ ਹਥਿਆਰ ਡਿਪੋ 'ਚ ਲੱਗੀ ਭਿਆਨਕ ਅੱਗ ਕਾਰਨ ਘੱਟ ਤੋਂ ਘੱਟ 18 ਜਵਾਨਾਂ ਦੀ ਮੌਤ ਹੋ ਗਈ।
13 ਸਾਲ ਦੀ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਭਾਜਪਾ ਨੇਤਾ ਗ੍ਰਿਫਤਾਰ
NEXT STORY