ਇਟਾਵਾ — ਅਯੁੱਧਿਆ ਤੋਂ ਨਵੀਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ 'ਚ ਭਰਥਾਨਾ ਰੇਲਵੇ ਸਟੇਸ਼ਨ ਨੇੜੇ ਇਕ ਅਵਾਰਾ ਸਾਨ੍ਹ ਨਾਲ ਟਕਰਾ ਜਾਣ ਕਾਰਨ ਇਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਰੋਕਿਆ ਗਿਆ।
ਸਾਨ੍ਹ ਨਾਲ ਟਕਰਾਉਣ ਕਾਰਨ ਰੇਲ ਗੱਡੀ ਦੇ ਇੰਜਣ ਦੀ ਪ੍ਰੈਸ਼ਰ ਪਾਈਪ ਫਟ ਗਈ, ਜਿਸ ਦੀ ਮੁਰੰਮਤ ਰੇਲਵੇ ਦੇ ਤਕਨੀਕੀ ਅਧਿਕਾਰੀਆਂ ਨੇ ਜੰਗੀ ਪੱਧਰ 'ਤੇ ਕੀਤੀ, ਜਿਸ ਤੋਂ ਬਾਅਦ ਸਵੇਰੇ ਕਰੀਬ 9.05 ਵਜੇ ਰੇਲ ਗੱਡੀ ਨੂੰ ਨਵੀਂ ਦਿੱਲੀ ਲਈ ਰਵਾਨਾ ਕੀਤਾ ਗਿਆ।
ਪ੍ਰਯਾਗਰਾਜ ਰੇਲਵੇ ਡਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਅਮਿਤ ਕੁਮਾਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਅਯੁੱਧਿਆ ਤੋਂ ਨਵੀਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਨਾਲ ਇਕ ਆਵਾਰਾ ਸਾਨ੍ਹ ਟਕਰਾ ਗਿਆ ਸੀ, ਜਿਸ ਕਾਰਨ ਟਰੇਨ ਦਾ ਇੰਜਣ ਖਰਾਬ ਹੋ ਗਿਆ ਸੀ। ਟਰੇਨ ਨੂੰ ਚਲਾ ਰਹੀ ਤਕਨੀਕੀ ਟੀਮ ਨੇ ਸਥਾਨਕ ਰੇਲਵੇ ਅਧਿਕਾਰੀਆਂ ਦੀ ਮਦਦ ਨਾਲ ਨੁਕਸ ਨੂੰ ਠੀਕ ਕੀਤਾ ਅਤੇ ਕਰੀਬ ਇਕ ਘੰਟੇ ਬਾਅਦ ਟਰੇਨ ਨੂੰ ਨਵੀਂ ਦਿੱਲੀ ਲਈ ਰਵਾਨਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਵੀਂ ਦਿੱਲੀ ਤੋਂ ਬਨਾਰਸ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਤਕਨੀਕੀ ਖਰਾਬੀ ਕਾਰਨ 4 ਘੰਟੇ ਤੋਂ ਵੱਧ ਸਮੇਂ ਤੱਕ ਭਰਥਨਾ ਰੇਲਵੇ ਸਟੇਸ਼ਨ ਦੇ ਕੋਲ ਖੜ੍ਹਨਾ ਪਿਆ ਸੀ।
ਮੁੰਬਈ ਦੇ ਕਾਰੋਬਾਰੀ ਨੇ ‘ਅਟਲ ਸੇਤੂ’ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, 3 ਦਿਨਾਂ ’ਚ ਖੁਦਕੁਸ਼ੀ ਦੀ ਦੂਜੀ ਘਟਨਾ
NEXT STORY