ਛਤਰਪਤੀ ਸੰਭਾਜੀਨਗਰ : ਮਹਾਰਾਸ਼ਟਰ ਦੇ ਪਰਭਾਨੀ ਜ਼ਿਲ੍ਹੇ 'ਚ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਲੋਂ ਕੀਤੀ ਜਾ ਰਹੀ ਇਕ ਕਰੋੜ ਰੁਪਏ ਦੀ ਮੰਗ ਤੋਂ ਦੁਖੀ ਇਕ ਡਾਕਟਰ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਦਰਜ ਕੀਤੀ ਗਈ ਐੱਫਆਈਆਰ ਅਨੁਸਾਰ ਡਾਕਟਰ ਪ੍ਰਿਅੰਕਾ ਭੂਮਰੇ ਨੇ ਬੀਡ ਦੇ ਰਹਿਣ ਵਾਲੇ ਨੀਲੇਸ਼ ਵੜਕਾਟੇ ਨਾਲ 2022 ਵਿੱਚ ਵਿਆਹ ਕੀਤਾ ਸੀ। ਕਰੀਬ ਦੋ ਮਹੀਨੇ ਬਾਅਦ ਉਸ ਦੇ ਸਹੁਰਿਆਂ ਨੇ ਹਸਪਤਾਲ ਖੋਲ੍ਹਣ ਲਈ ਕਥਿਤ ਤੌਰ 'ਤੇ 1 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC
ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਇਸ ਸਾਲ ਅਗਸਤ 'ਚ ਔਰਤ ਦੇ ਪਤੀ ਨੀਲੇਸ਼, ਉਸ ਦੇ ਮਾਤਾ-ਪਿਤਾ, ਭਰਾ ਅਤੇ ਭੈਣ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਸੀ। ਐੱਫਆਈਆਰ ਦੇ ਅਨੁਸਾਰ, ਮਹਿਲਾ ਡਾਕਟਰ ਫਿਰ ਆਪਣੀ ਮਾਂ ਨਾਲ ਪਰਭਾਨੀ ਜ਼ਿਲ੍ਹੇ ਦੇ ਪਾਲਮ ਸ਼ਹਿਰ ਵਿੱਚ ਰਹਿਣ ਲੱਗੀ ਪਰ ਉਸ ਦਾ ਪਤੀ ਅਤੇ ਸਹੁਰੇ ਉਸ 'ਤੇ ਪੈਸਿਆਂ ਲਈ ਫੋਨ 'ਤੇ ਦਬਾਅ ਪਾਉਂਦੇ ਰਹੇ। ਸੋਮਵਾਰ ਦੁਪਹਿਰ ਕਰੀਬ 3 ਵਜੇ ਡਾਕਟਰ ਪ੍ਰਿਅੰਕਾ ਨੂੰ ਇਕ ਫੋਨ ਆਇਆ ਅਤੇ ਉਹ ਆਪਣੀ ਮਾਂ ਦੇ ਘਰ ਦੀ ਉਪਰਲੀ ਮੰਜ਼ਿਲ 'ਤੇ ਚਲੀ ਗਈ।
ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਬਾਅਦ ਵਿਚ ਇਕ ਰਿਸ਼ਤੇਦਾਰ ਨੇ ਉਸ ਨੂੰ ਫਰਸ਼ 'ਤੇ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੋਇਆ ਦੇਖਿਆ, ਉਸ ਦਾ ਦੁੱਪਟਾ ਛੱਤ 'ਤੇ ਹੁੱਕ ਨਾਲ ਲਟਕਿਆ ਹੋਇਆ ਸੀ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਡਾਕਟਰ ਪ੍ਰਿਅੰਕਾ ਦੀ ਮਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮਹਿਲਾ ਡਾਕਟਰ ਦੇ ਪਤੀ ਅਤੇ ਚਾਰ ਰਿਸ਼ਤੇਦਾਰਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ - 115 ਮਹੀਨਿਆਂ 'ਚ ਦੁੱਗਣਾ ਹੋ ਜਾਵੇਗਾ ਪੈਸਾ! ਇਸ ਸਕੀਮ ਨਾਲ ਮਿਲੇਗਾ ਵੱਧ ਵਿਆਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ, ਬ੍ਰਿਟੇਨ ਵਿਚਾਲੇ FTA 'ਤੇ ਅਗਲੇ ਦੌਰ ਦੀ ਗੱਲਬਾਤ ਨਵੰਬਰ 'ਚ ਹੋਣ ਦੀ ਸੰਭਾਵਨਾ
NEXT STORY