ਆਗਰਾ (ਭਾਸ਼ਾ): ਆਗਰਾ ਵਿਚ ਵਿਆਹ ਤੋਂ ਕੁੱਝ ਹੀ ਦਿਨਾਂ ਬਾਅਦ ਦਾਜ ਦੇ ਲੋਭੀ ਸਹੁਰਿਆਂ ਨੇ ਲਾੜੀ ਨੂੰ ਬਾਈਕ ਤੇ ਅੰਗੂਠੀ ਦੇ ਲਈ ਕਥਿਤ ਤੌਰ 'ਤੇ ਪ੍ਰਤਾੜਿਤ ਕਰਨਾ ਸ਼ੁਰੂ ਕਰ ਦਿੱਤਾ ਤੇ ਮੂੰਹ ਦਿਖਾਈ ਦੀ ਰਸਮ ਦੌਰਾਨ ਉਸ ਨੂੰ ਕਿੰਨਰ ਦੱਸ ਕੇ ਰਿਸ਼ਤੇਦਾਰਾਂ ਸਾਹਮਣੇ ਉਸ ਦੇ ਸਾਰੇ ਕੱਪੜੇ ਉਤਰਵਾ ਕੇ ਨਗਨ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਕਈ ਦਹਾਕੇ ਪਹਿਲਾਂ ਪਿਤਾ ਨਾਲ ਕੀਤੇ ਵਾਅਦੇ ਨੂੰ ਅੱਜ ਵੀ ਨਿਭਾਅ ਰਹੇ ਨੇ ਸਚਿਨ ਤੇਂਦੁਲਕਰ, ਠੁਕਰਾ ਚੁੱਕੇ ਹਨ ਕਰੋੜਾਂ ਰੁਪਏ
ਪੀੜਤਾ ਨੇ ਏ.ਸੀ.ਪੀ. ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਪੁਲਸ ਮੁਤਾਬਕ, ਲਾੜੀ ਦੇ ਵਿਰੋਧ ਕਰਨ 'ਤੇ ਉਸ ਨੂੰ ਪੇਕੇ ਘਰ ਛੱਡ ਦਿੱਤਾ ਗਿਆ। ਪੁਲਸ ਮੁਤਾਬਕ, ਫਤਿਹਾਬਾਦ ਥਾਣਾ ਖੇਤਰ ਦੀ ਇਸ ਕੁੜੀ ਦਾ ਵਿਆਹ 20 ਮਈ ਨੂੰ ਇਰਾਦਤਨਗਰ ਖੇਤਰ ਦੇ ਨੌਜਵਾਨ ਨਾਲ ਹੋਇਆ ਸੀ। ਕੁੜੀ ਦਾ ਦੋਸ਼ ਹੈ ਕੇ ਇਸ ਦੇ ਪਰਿਵਾਰ ਨੇ ਬਣਦਾ ਦਾਜ ਦਿੱਤਾ ਸੀ, ਪਰ ਵਿਆਹ ਤੋਂ ਅਗਲੇ ਹੀ ਦਿਨ ਪਤੀ, ਸੱਸ ਤੇ ਦਿਓਰਾਂ ਵੱਲੋਂ ਦਾਜ ਵਿਚ ਮੋਟਰਸਾਈਕਲ ਤੇ ਸੋਨੇ ਦੀ ਮੁੰਦਰੀ ਲਿਆਉਣ ਦਾ ਦਬਾਅ ਬਣਾਇਆ ਜਾਣ ਲੱਗਿਆ ਤੇ ਦਾਜ ਨਾ ਲਿਆਉਣ ਦੀ ਗੱਲ ਕਹਿ ਕੇ ਉਸ ਨਾਲ ਕੁੱਟਮਾਰ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਨੇ ਸਿਰਜਿਆ ਇਤਿਹਾਸ, ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਜੂਨੀਅਰ ਏਸ਼ੀਆ ਕੱਪ ਖ਼ਿਤਾਬ
ਪੁਲਸ ਮੁਤਾਬਕ ਕੁੜੀ ਦਾ ਦੋਸ਼ ਹੈ ਕਿ 24 ਮਈ ਨੂੰ ਮੂੰਹ ਦਿਖਾਈ ਦੀ ਰਸਮ ਕਰਵਾਈ ਗਈ ਤੇ ਇਸ ਦੌਰਾਨ ਸਹੁਰਿਆਂ ਨੇ ਉਸ 'ਤੇ ਕਿੰਨਰ ਹੋਣ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਕੁੱਝ ਪੁਰਸ਼ਾਂ ਤੇ ਮਹਿਲਾ ਰਿਸ਼ਤੇਦਾਰਾਂ ਦੇ ਸਾਹਮਣੇ ਉਸ ਨੂੰ ਨਗਨ ਕਰ ਦਿੱਤਾ ਗਿਆ। ਪੁਲਸ ਮੁਤਾਬਕ ਪੀੜਤਾ ਦਾ ਦੋਸ਼ ਹੈ ਕਿ ਇਸ ਕਰਤੂਤ ਦਾ ਵਿਰੋਧ ਕਰਨ 'ਤੇ ਸਹੁਰਿਆਂ ਨੇ ਉਸ ਨੂੰ ਕੁੱਟਮਾਰ ਕਰ ਕੇ ਜ਼ਬਰਦਸਤੀ ਗੱਡੀ ਵਿਚ ਬਿਠਾਇਆ ਅਤੇ ਉਸ ਨੂੰ ਪੇਕੇ ਘਰ ਉਤਾਰ ਦਿੱਤਾ। ਸ਼ਿਕਾਇਤਕਰਤਾ ਮੁਤਾਬਕ ਜਦੋਂ ਉਹ ਘਰ ਪਹੁੰਚੀ ਤਾਂ ਉਸ ਦੀ ਹਾਲਤ ਵੇਖ ਉਸ ਦੀ ਮਾਂ ਨੇ ਸਹੁਰਾ ਪਰਿਵਾਰ ਦੇ ਲੋਕਾਂ ਨੂੰ ਫ਼ੋਨ ਕੀਤਾ ਤਾਂ ਸਹੁਰਿਆਂ ਨੇ ਕੁੜੀ ਨੂੰ ਨਾ ਰੱਖਣ ਦੀ ਗੱਲ ਕਹਿੰਦਿਆਂ ਉਨ੍ਹਾਂ ਨੂੰ ਫ਼ੋਨ 'ਤੇ ਬੋਲ-ਕੁਬੋਲ ਬੋਲੇ। ਪੀੜਤਾ ਦੀ ਗੁਹਾਰ 'ਤੇ ਏ.ਸੀ.ਪੀ. ਕੇਸ਼ਵ ਚੌਧਰੀ ਨੇ ਥਾਣਾ ਫਤਿਹਾਬਾਦ ਪੁਲਸ ਨੂੰ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਕਰ ਦੇ ਬ੍ਰਹਮਾ ਮੰਦਰ ’ਚ ਕੀਤੀ ਪੂਜਾ
NEXT STORY