ਮੁੰਬਈ – ਮੁੰਬਈ ਵਿਚ ਇਕ ਵਿਅਕਤੀ ਨੇ ਉੱਚੀ ਆਵਾਜ਼ ਵਿਚ ਸੰਗੀਤ ਵਜਾਉਣ ਅਤੇ ਆਵਾਜ਼ ਘੱਟ ਕਰਨ ਤੋਂ ਇਨਕਾਰ ਕਰਨ ਕਾਰਨ ਇਕ 40 ਸਾਲਾ ਗੁਆਂਢੀ ਦਾ ਉਸ ਦੇ ਘਰ ਦੇ ਬਾਹਰ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮਾਲਵਾਨੀ ਖੇਤਰ ਦੇ ਅੰਬੂਜਵਾੜੀ ਇਲਾਕੇ ’ਚ ਬੁੱਧਵਾਰ ਰਾਤ ਨੂੰ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਗੁਨਾਰ ਵਜੋਂ ਹੋਈ ਹੈ। ਉਹ ਆਪਣੀ ਝੁੱਗੀ ਦੇ ਬਾਹਰ ਬੈਠਾ ਰਿਕਾਰਡਰ ’ਤੇ ਗੀਤ ਸੁਣ ਰਿਹਾ ਸੀ। ਗੁਨਾਰ ਦੇ ਗੁਆਂਢੀ ਸੈਫ ਅਲੀ ਚਾਂਦ ਅਲੀ ਸ਼ੇਖ (25) ਨੇ ਉਸ ਨੂੰ ਆਵਾਜ਼ ਘੱਟ ਕਰਨ ਲਈ ਕਿਹਾ ਪਰ ਗੁਨਾਰ ਨੇ ਇਨਕਾਰ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਸ਼ੇਖ ਨੇ ਕਥਿਤ ਤੌਰ ’ਤੇ ਗੁਨਾਰ ’ਤੇ ਹਮਲਾ ਕੀਤਾ ਅਤੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਬਹੁਤ ਜ਼ਿਆਦਾ ਖੂਨ ਵਹਿਣ ਤੋਂ ਬਾਅਦ ਗੁਨਾਰ ਬੇਹੋਸ਼ ਹੋ ਗਿਆ। ਗੁਨਾਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਬਾਅਦ ’ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਪਾਈਸਜੈੱਟ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਪਰਤਿਆ ਮੁੰਬਈ
NEXT STORY