ਨਵੀਂ ਦਿੱਲੀ - ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਵੀਰਵਾਰ ਨੂੰ ਕਿਹਾ ਕਿ ਮੁੰਬਈ ਤੋਂ ਕੋਲਕਾਤਾ ਜਾ ਰਿਹਾ ਉਸਦਾ 737 ਮੈਕਸ ਜਹਾਜ਼ ਤਕਨੀਕੀ ਖਰਾਬੀ ਕਾਰਨ ਮੁੰਬਈ ਪਰਤ ਆਇਆ।
ਅਦੀਸ ਅਬਾਬਾ ਦੇ ਕੋਲ 2019 ਨੂੰ, ਇਥੋਪਿਅਨ ਏਅਰਲਾਈਨਜ਼ ਦੇ ਇੱਕ 737 ਮੈਕਸ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਤੋਂ 3 ਦਿਨ ਬਾਅਦ ਭਾਰਤ ਵਿਚ ਸ਼ਹਿਰੀ ਹਵਾਬਾਜ਼ੀ ਡਾਇਰੈਟਕਟੋਰੇਟ ਨੇ ਸਾਰੇ ਮੈਕਸ ਜਹਾਜ਼ਾਂ ਦੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਸੀ। ਉਕਤ ਹਾਦਸੇ ਵਿਚ 4 ਭਾਰਤੀਆਂ ਸਮੇਤ 157 ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਾਲ 26 ਅਗਸਤ ਨੂੰ, ਡੀਜੀਸੀਏ ਨੇ ਬੋਇੰਗ ਦੁਆਰਾ ਜ਼ਰੂਰੀ ਸੌਫਟਵੇਅਰ ਸੁਧਾਰ ਕੀਤੇ ਜਾਣ ਤੋਂ ਬਾਅਦ ਮੈਕਸ ਜਹਾਜ਼ਾਂ ਦੀਆਂ ਵਪਾਰਕ ਉਡਾਣਾਂ 'ਤੇ ਪਾਬੰਦੀ ਹਟਾ ਦਿੱਤੀ ਸੀ।
ਇਹ ਵੀ ਪੜ੍ਹੋ - ਓਮੀਕਰੋਨ ਦਾ ਖ਼ਤਰਾ, 31 ਜਨਵਰੀ ਤੱਕ ਅੰਤਰਰਾਸ਼ਟਰੀ ਉਡਾਣਾਂ ਰਹਿਣਗੀਆਂ ਬੰਦ
ਸਪਾਈਸਜੈੱਟ ਨੇ ਪਿਛਲੇ ਮਹੀਨੇ ਵਪਾਰਕ ਉਡਾਣਾਂ ਲਈ ਆਪਣੇ ਮੈਕਸ ਜਹਾਜ਼ ਦਾ ਸੰਚਾਲਨ ਮੁੜ ਸ਼ੁਰੂ ਕੀਤਾ ਸੀ। ਸਪਾਈਸਜੈੱਟ ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ, ''ਸਪਾਈਸਜੈੱਟ ਦੀ ਫਲਾਈਟ ਨੰਬਰ SG-467 ਮੁੰਬਈ ਤੋਂ ਕੋਲਕਾਤਾ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਤੋਂ ਬਾਅਦ ਵਾਪਸ ਆ ਗਈ। ਜਹਾਜ਼ ਮੁੰਬਈ 'ਚ ਸੁਰੱਖਿਅਤ ਉਤਰ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹੈਲੀਕਾਪਟਰ ਹਾਦਸੇ ਦੀ ਹਰ ਸੰਭਵ ਪਹਿਲੂਆਂ ਨਾਲ ਕੀਤੀ ਜਾ ਰਹੀ ਹੈ ਜਾਂਚ
NEXT STORY