ਜੈਪੁਰ (ਭਾਸ਼ਾ)— ਦੇਸ਼ ’ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਕਹਿਰ ਵਧਦਾ ਜਾ ਰਿਹਾ ਹੈ। ਰਾਜਸਥਾਨ ’ਚ ਅੱਜ ਯਾਨੀ ਕਿ ਸ਼ਨੀਵਾਰ ਨੂੰ 21 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸੂਬੇ ਵਿਚ ਸ਼ਨੀਵਾਰ ਨੂੰ ਓਮੀਕਰੋਨ ਤੋਂ ਪੀੜਤ ਹੋਏ ਲੋਕਾਂ ਦੀ ਗਿਣਤੀ ਵਧ ਕੇ 43 ਹੋ ਗਈ ਹੈ। ਇਸ ’ਚ ਜੈਪੁਰ ਤੋਂ 11, ਅਜਮਰੇ ਤੋਂ 6, ਉਦੈਪੁਰ ਤੋਂ 3 ਹਨ। ਇਸ ’ਚੋਂ 5 ਪੀੜਤ ਮਰੀਜ਼ ਵਿਦੇਸ਼ ਯਾਤਰਾ ਤੋਂ ਪਰਤੇ ਸਨ। 3 ਵਿਅਕਤੀ ਵਿਦੇਸ਼ ਯਾਤਰਾ ਕਰਨ ਵਾਲਿਆਂ ਦੇ ਸੰਪਰਕ ’ਚ ਆਏ ਸਨ। ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਵਾਰਡ ਵਿਚ ਇਕਾਂਤਵਾਸ ਵਿਚ ਰੱਖਣ ਦੀ ਪ੍ਰਕਿਰਿਆ ਜਾਰੀ ਹੈ।
ਇਹ ਵੀ ਪੜ੍ਹੋ: ਕ੍ਰਿਸਮਿਸ ਦਰਮਿਆਨ ਓਮੀਕ੍ਰੋਨ ਦਾ ਡਰ, ਦੇਸ਼ 'ਚ ਹੁਣ ਤੱਕ 415 ਮਾਮਲੇ ਦਰਜ
ਜ਼ਿਕਰਯੋਗ ਹੈ ਕਿ ਸੂਬੇ ਵਿਚ ਸ਼ੁੱਕਰਵਾਰ ਨੂੰ ਵਾਇਰਸ ਦੇ 42 ਹੋਰ ਮਾਮਲੇ ਸਾਹਮਣੇ ਆਏ। ਸੂਬੇ ’ਚ ਇਸ ਸਮੇਂ ਕੋਵਿਡ-19 ਦੇ 244 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਦੇਸ਼ ’ਚ ਓਮੀਕਰੋਨ ਤੋਂ ਪੀੜਤ ਲੋਕਾਂ ਦਾ ਅੰਕੜਾ 415 ਹੋ ਗਿਆ ਹੈ। ਰਾਜਸਥਾਨ ਤੋਂ ਇਲਾਵਾ ਮਹਾਰਾਸ਼ਟਰ ਵਿਚ ਵੀ ਓਮੀਕਰੋਨ ਦਾ ਖ਼ਤਰਾ ਵੱਧ ਗਿਆ ਹੈ। ਇਸ ਸਮੇਂ ਮਹਾਰਾਸ਼ਟਰ ਵਿਚ ਓਮੀਕਰੋਨ ਪਾਜ਼ੇਟਿਵ ਮਾਮਲੇ 108 ’ਤੇ ਪਹੁੰਚ ਗਏ ਹਨ। ਉੱਥੇ ਹੀ ਦਿੱਲੀ ’ਚ ਇਹ ਅੰਕੜਾ 79 ਤੱਕ ਪਹੁੰਚ ਗਿਆ ਹੈ। ਅਜਿਹੇ ਵਿਚ ਕਈ ਸੂਬਿਆਂ ਨੇ ਨਾਈਟ ਕਰਫਿਊ ਲਾ ਦਿੱਤਾ ਹੈ।
ਲੁਧਿਆਣਾ ਧਮਾਕੇ ਤੋਂ ਪਹਿਲਾਂ ਖ਼ਾਲਿਸਤਾਨੀ ਧਿਰਾਂ ਨੇ ISI ਦੀ ਮਦਦ ਨਾਲ ਚਲਾਈ ਸੀ ਟਵਿੱਟਰ ਮੁਹਿੰਮ
NEXT STORY