ਵਡੋਦਰਾ— ਰਾਜਧਾਨੀ ਐਕਸਪ੍ਰੈਸ 'ਚ ਮੰਗਲਵਾਰ ਦੀ ਦੇਰ ਰਾਤੀ ਸੌਂਦੀ ਹੋਈ ਲੜਕੀ ਨੂੰ ਅਹਿਮਦਾਬਾਦ ਦੇ ਇਕ ਵਿਅਕਤੀ ਨੇ ਕਿੱਸ ਕਰ ਦਿੱਤੀ। ਇਸ ਨਾਲ ਕੋਚ 'ਚ ਸਵਾਰ ਲੜਕੀ ਦੀ ਭੈਣ ਅਤੇ ਹੋਰ ਯਾਤਰੀਆਂ ਨੇ ਉਸ ਵਿਅਕਤੀ ਨੂੰ ਟੀ.ਸੀ ਦੇ ਹਵਾਲੇ ਕਰ ਦਿੱਤਾ। ਜਿਸ ਦੇ ਬਾਅਦ ਰੇਲਵੇ ਪੁਲਸ ਨੂੰ ਸੌਂਪ ਦਿੱਤਾ ਗਿਆ।
ਰਾਜਸਥਾਨ ਦੇ ਕੋਟਾ 'ਚ ਰਹਿਣ ਵਾਲੇ ਅਤੇ ਮੁੰਬਈ ਦੇ ਸੀ.ਏ ਫਾਇਨਲ ਦੀ ਪੜਾਈ ਕਰਨ ਵਾਲੀ 20 ਸਾਲਾਂ ਲੜਕੀ ਸੋਮਵਾਰ ਨੂੰ ਰਾਜਧਾਨੀ ਐਕਸਪ੍ਰੈਸ ਦੇ ਬੀ-6 ਕੋਚ 'ਚ ਕੋਟਾ ਤੋਂ ਬੋਰੀਵਲੀ ਜਾ ਰਹੀ ਸੀ। ਉਸ ਦੇ ਨਾਲ ਉਸ ਦੀ ਵੱਡੀ ਭੈਣ ਵੀ ਉਸੀ ਟਰੇਨ 'ਚ ਯਾਤਰਾ ਕਰ ਰਹੀ ਸੀ। ਉਸੀ ਕੋਚ 'ਚ ਯਾਤਰਾ ਕਰ ਰਹੇ ਚੇਤਨ ਨੈਨਾਰਾਮ ਰਾਵਲ ਆਪਣੀ ਸੀਟ ਤੋਂ ਉਠੇ ਅਤੇ ਸੌਂਦੀ ਹੋਈ ਲੜਕੀ ਨੂੰ ਕਿੱਸ ਕਰਨ ਲੱਗੇ। ਲੜਕੀ ਨੂੰ ਲੱਗਾ ਕਿ ਕਿਸੇ ਦਾ ਹੱਥ ਛੂਹ ਗਿਆ ਹੋਵੇਗਾ। ਇਸ ਲਈ ਉਸ ਨੇ ਧਿਆਨ ਨਹੀਂ ਦਿੱਤਾ। ਥੌੜੀ ਦੇਰ ਬਾਅਦ ਉਸ ਵਿਅਕਤੀ ਨੇ ਫਿਰ ਲੜਕੀ ਨੂੰ ਕਿੱਸ ਕੀਤਾ। ਉਸ ਦੇ ਬਾਅਦ ਉਸ ਨੇ ਛੇੜਛਾੜ ਵੀ ਸ਼ੁਰੂ ਕਰ ਦਿੱਤੀ। ਇਸ ਨਾਲ ਲੜਕੀ ਘਬਰਾ ਗਈ। ਉਸ ਨੇ ਸ਼ੌਰ ਕਰਦੇ ਹੋਏ ਭੈਣ ਨੂੰ ਜਗਾਇਆ, ਉਸ ਦੀ ਭੈਣ ਨੇ ਹੋਰ ਯਾਤਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਸਾਰਿਆਂ ਨੇ ਮਿਲ ਕੇ ਵਿਅਕਤੀ ਨੂੰ ਟੀ.ਸੀ ਦੇ ਹਵਾਲੇ ਕਰ ਦਿੱਤਾ। ਟੀ.ਸੀ ਨੇ ਕੰਟਰੋਲ ਨੂੰ ਜਾਣਕਾਰੀ ਦਿੱਤੀ। ਟਰੇਨ ਜਿਸ ਤਰ੍ਹਾਂ ਹੀ ਵਡੋਦਰਾ ਸਟੇਸ਼ਨ ਪੁੱਜੀ, ਟੀ.ਸੀ ਨੇ ਵਿਅਕਤੀ ਨੂੰ ਰੇਲਵੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਛੇੜਛਾੜ ਦਾ ਮਾਮਲਾ ਬਣਾਉਂਦੇ ਹੋਏ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਘੱਟ ਗਿਣਤੀ 'ਚ ਡਰ ਜਾਂ ਅਸੁਰੱਖਿਆ ਦਾ ਮਾਹੌਲ ਨਹੀਂ ਹੈ: ਨਕਵੀ
NEXT STORY