ਨਵੀਂ ਦਿੱਲੀ— ਗਾਂਧੀਨਗਰ ਸਥਿਤ ਗੁਜਰਾਤ ਵਿਧਾਨਸਭਾ 'ਚ ਇਕ ਤੇਂਦੁਆ ਦਾਖਲ ਹੋਣ ਕਾਰਨ ਹੜਕੰਪ ਮਚ ਗਿਆ। ਵਿਧਾਨਸਭਾ 'ਚ ਉਸ ਨੂੰ ਫੜਣ ਲਈ ਪਿੰਜਰੇ ਲਗਾਏ ਗਏ ਹਨ। 100 ਲੋਕਾਂ ਦੀ ਟੀਮ ਉਸ ਨੂੰ ਫੜਣ 'ਚ ਜੁਟੀ ਹੋਈ ਸੀ। ਤੇਂਦੁਏ ਕਾਰਨ ਕੰਮਕਾਜ ਰੁਕ ਗਿਆ ਹੈ। ਇਸ ਸਕੱਤਰੇਤ 'ਚ ਸਾਰੇ ਮੁਖ ਸਕੱਤਰ ਅਤੇ ਮੰਤਰੀ ਬੈਠਦੇ ਹਨ। ਇਸ ਤੋਂ ਇਲਾਵਾ ਸਕੱਤਰੇਤ 'ਚ ਵਿਜੈ ਰੁਪਾਣੀ ਦਾ ਵੀ ਦਫਤਰ ਹੈ।
ਜਾਣਕਾਰੀ ਮੁਤਾਬਕ ਗੇਟ ਨੰਬਰ ਸੱਤ 'ਤੋਂ ਇਸ ਤੇਂਦੁਏ ਦੇ ਦਾਖਲ ਹੋਣ ਦਾ ਸ਼ੱਕ ਹੈ। ਸੁਰੱਖਿਆ ਦੇ ਮੱਦੇਨਜ਼ਰ ਸਕੱਤਰੇਤ 'ਚ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਸਕੱਤਰੇਤ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ।
ਰਿਪੋਰਟ ਮੁਤਾਬਕ ਤੇਂਦੁਏ ਨੇ ਰਾਤ 2 ਵਜੇ ਸਕੱਤਰੇਤ ਇਮਾਰਤ 'ਚ ਪ੍ਰਵੇਸ਼ ਕੀਤਾ ਸੀ। ਉਸ ਨੂੰ ਫੜਣ ਲਈ ਕਈ ਥਾਂਵਾਂ 'ਤੇ ਬੋਹੋਸ਼ੀ ਦੀ ਦਵਾਈ ਅਤੇ ਪਿੰਜਰੇ ਲਗਾਏ ਗਏ ਹਨ।
ਬਾਬਾ ਰਾਮਦਵੇ ਲੈ ਕੇ ਆਏ 'ਪਤੰਜਲੀ ਪਰਿਧਾਨ', ਦੇਸ਼ਭਰ 'ਚ ਖੁੱਲ੍ਹਣਗੇ 25 ਨਵੇਂ ਸਟੋਰ
NEXT STORY