ਚੇਨਈ (ਭਾਸ਼ਾ) : ਤਮਿਲਨਾਡੂ ਵਿਧਾਨ ਸਭਾ ਨੇ ਕਾਵੇਰੀ ਨਦੀ 'ਤੇ ਕਰਨਾਟਕ ਦੁਆਰਾ ਮੇਕੇਦਾਤੂ ਵਿਚ ਡੈਮ ਬਣਾਉਣ ਦੀ ਯੋਜਨਾ ਦੇ ਖਿਲਾਫ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਅਤੇ ਇਸ ਮੁੱਦੇ 'ਤੇ ਰਾਜ ਸਰਕਾਰ ਵੱਲੋਂ ਚੁੱਕੇ ਗਏ ਸਾਰੇ ਕਦਮਾਂ ਦਾ ਸਮਰਥਨ ਕੀਤਾ। ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਗੁਆਂਢੀ ਰਾਜ ਨਾਲ ਲਗਭਗ 13 ਸਾਲਾਂ ਤੋਂ ਚੱਲ ਰਹੇ ਵਿਵਾਦ 'ਤੇ ਇਹ ਸਰਕਾਰੀ ਮਤਾ ਪੇਸ਼ ਕੀਤਾ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਉਧਯਨਿਧੀ ਸਟਾਲਿਨ ਅਤੇ ਅੰਨਾਦਰਮੁਕ (AIADMK) ਦੇ ਮੁਖੀ ਈ. ਕੇ. ਪਲਾਨੀਸਵਾਮੀ ਸਮੇਤ ਵਿਰੋਧੀ ਮੈਂਬਰਾਂ ਨੇ ਸਰਕਾਰ ਦਾ ਸਮਰਥਨ ਕੀਤਾ। ਕਾਂਗਰਸ ਨੇ ਵੀ ਕਰਨਾਟਕ ਦੀ ਆਪਣੀ ਸਰਕਾਰ ਦੇ ਉਲਟ ਰੁਖ ਅਪਣਾਉਂਦੇ ਹੋਏ ਵਿਧਾਨ ਸਭਾ ਵਿੱਚ ਸੱਤਾਧਾਰੀ ਤਮਿਲਗਾ ਵੇਤਰੀ ਕੜਗਮ (TVK) ਦਾ ਸਮਰਥਨ ਕੀਤਾ।
ਉਧਯਨਿਧੀ ਨੇ ਕਿਹਾ ਕਿ ਮੇਕੇਦਾਤੂ ਡੈਮ ਦੇ ਮੁੱਦੇ ਨੂੰ ਇੱਕ ਨਵਾਂ ਵਿਵਾਦ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਮੌਜੂਦਾ ਮਤੇ 'ਚ ਸੋਧ ਕਰ ਕੇ ਕੇਂਦਰ ਸਰਕਾਰ ਤੋਂ ਅੰਤਰਰਾਜੀ ਨਦੀ ਜਲ ਵਿਵਾਦ ਐਕਟ, 1956 ਦੇ ਤਹਿਤ ਇੱਕ ਨਵਾਂ ਟ੍ਰਿਬਿਊਨਲ ਬਣਾਉਣ ਦੀ ਮੰਗ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਤਮਿਲਨਾਡੂ ਵਿਧਾਨ ਸਭਾ ਤੇ ਸੰਸਦ ਦੀਆਂ ਸਾਰੀਆਂ ਪਾਰਟੀਆਂ ਮਿਲ ਕੇ ਇੱਕ ਵਫ਼ਦ ਬਣਾਉਣ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਮਿਲਣ, ਤਾਂ ਜੋ ਰਾਜ ਦੀ ਏਕਤਾ ਦਿਖਾ ਕੇ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ ਜਾ ਸਕੇ। ਉਨ੍ਹਾਂ ਅਨੁਸਾਰ ਡੀ.ਐੱਮ.ਕੇ (DMK) ਦਾ ਸਪੱਸ਼ਟ ਰੁਖ ਹੈ ਕਿ ਮੇਕੇਦਾਤੂ ਵਿਚ ਕੋਈ ਡੈਮ ਨਹੀਂ ਬਣਨਾ ਚਾਹੀਦਾ ਤੇ ਉਹ ਤਮਿਲਨਾਡੂ ਦੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਹੋਣ ਦੇਣਗੇ।
ਵਿਰੋਧੀ ਧਿਰ ਦੇ ਨੇਤਾ ਨੇ ਮੁੱਖ ਮੰਤਰੀ ਨੂੰ ਪੂਰਾ ਸਮਰਥਨ ਦਿੰਦੇ ਹੋਏ ਕਿਹਾ ਕਿ ਮੇਟੂਰ ਤੋਂ ਪਾਣੀ ਨਾ ਛੱਡੇ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਦੀ ਆਗਾਮੀ ਮੀਟਿੰਗ ਵਿਚ ਰਾਜ ਲਈ ਪਾਣੀ ਦਾ ਉਚਿਤ ਹਿੱਸਾ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਪਲਾਨੀਸਵਾਮੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਪ੍ਰੋਜੈਕਟ ਨੂੰ ਰੋਕਣ ਲਈ ਸਾਰੇ ਕਾਨੂੰਨੀ ਰਸਤਿਆਂ ਦਾ ਸਮਰਥਨ ਕਰੇਗੀ ਕਿਉਂਕਿ ਇਹ ਕਾਵੇਰੀ ਜਲ ਵਿਵਾਦ ਟ੍ਰਿਬਿਊਨਲ ਦੇ ਅੰਤਿਮ ਹੁਕਮਾਂ ਦੀ ਉਲੰਘਣਾ ਹੈ। ਮੁੱਖ ਮੰਤਰੀ ਵਿਜੇ ਵੱਲੋਂ ਪੇਸ਼ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਇਹ ਸਦਨ ਕਰਨਾਟਕ ਸਰਕਾਰ ਦੀ ਇਕਪਾਸੜ ਕੋਸ਼ਿਸ਼ 'ਤੇ "ਸਖ਼ਤ ਇਤਰਾਜ਼" ਦਰਜ ਕਰਦਾ ਹੈ, ਕਿਉਂਕਿ ਇਹ ਕੋਸ਼ਿਸ਼ 2007 ਦੇ ਟ੍ਰਿਬਿਊਨਲ ਦੇ ਫੈਸਲੇ ਅਤੇ 2018 ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕੀਤੇ ਬਿਨਾਂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਨੇ ਕਿਸ਼ਤਵਾੜ 'ਚ ਅੱਤਵਾਦੀ ਸਮਰਥਨ ਨੈੱਟਵਰਕ ਨੂੰ ਕੀਤਾ ਨਸ਼ਟ, 2 ਗ੍ਰਿਫ਼ਤਾਰ
NEXT STORY