ਗੁਰੂਗ੍ਰਾਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਦੇਸ਼ ਦੇ ਪਹਿਲੇ ਐਲੀਵੇਟੇਡ ਦੁਆਰਕਾ ਐਕਸਪ੍ਰੈੱਸ-ਵੇਅ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੁਰੂਗ੍ਰਾਮ ਵਿਚ ਇਕ ਸਭਾ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਆਰਕਾ ਐਕਸਪ੍ਰੈੱਸ-ਵੇਅ ਦਾ ਨਿਰਮਾਣ ਹੋਇਆ ਹੈ, ਇਕ ਸਮਾਂ ਸੀ ਜਦੋਂ ਸ਼ਾਮ ਪੈਣ ਮਗਰੋਂ ਲੋਕ ਇੱਧਰ ਆਉਣ ਤੋਂ ਗੁਰੇਜ਼ ਕਰਦੇ ਸਨ। ਟੈਕਸੀ ਡਰਾਈਵਰ ਵੀ ਮਨਾ ਕਰ ਦਿੰਦੇ ਸਨ ਕਿ ਇੱਧਰ ਨਹੀਂ ਆਉਣਾ ਹੈ। ਇਸ ਪੂਰੇ ਇਲਾਕੇ ਨੂੰ ਅਸੁਰੱਖਿਅਤ ਸਮਝਿਆ ਜਾਂਦਾ ਸੀ। ਹੁਣ ਇਹ ਇਲਾਕਾ NCR ਦੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਇਲਾਕਿਆਂ ਵਿਚ ਸ਼ਾਮਲ ਹੋ ਰਿਹਾ ਹੈ।
ਇਹ ਵੀ ਪੜ੍ਹੋ- ਕਿਸਾਨ ਦੇ ਘਰ ਆਈ ਵੱਡੀ ਖੁਸ਼ੀ, 3 ਸਕੇ ਭਰਾ-ਭੈਣਾਂ ਦੀ ਮਿਹਨਤ ਨੂੰ ਪਿਆ ਬੂਰ, ਇਕੱਠਿਆਂ ਮਿਲੀ ਸਰਕਾਰੀ ਨੌਕਰੀ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਵੱਡੇ ਵਿਜ਼ਨ ਦਾ ਭਾਰਤ ਹੈ। ਇਹ ਵੱਡੀ ਟੀਚਿਆਂ ਦਾ ਭਾਰਤ ਹੈ। ਅੱਜ ਦਾ ਭਾਰਤ ਤਰੱਕੀ ਦੀ ਰਫ਼ਤਾਰ ਨਾਲ ਸਮਝੌਤਾ ਨਹੀਂ ਕਰ ਸਕਦਾ। ਦੇਸ਼ ਵਿਚ ਤੇਜ਼ੀ ਨਾਲ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜੋ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਨਾ ਛੋਟਾ ਸੋਚ ਸਕਦਾ ਹਾਂ, ਨਾ ਮੈਂ ਮਾਮੂਲੀ ਸੁਫ਼ਨੇ ਵੇਖਦਾ ਹਾਂ ਅਤੇ ਨਾ ਹੀ ਮੈਂ ਮਾਮੂਲੀ ਸੰਕਲਪ ਲੈਂਦਾ ਹੈ। ਮੈਨੂੰ ਜੋ ਚਾਹੀਦਾ ਹੈ- ਵੱਡਾ ਅਤੇ ਵਿਸ਼ਾਲ ਚਾਹੀਦਾ ਹੈ ਅਤੇ ਤੇਜ਼ ਰਫ਼ਤਾਰ ਨਾਲ ਚਾਹੀਦਾ ਹੈ ਕਿਉਂਕਿ 2047 ਵਿਚ ਮੈਨੂੰ ਦੇਸ਼ ਨੂੰ ਵਿਕਸਿਤ ਭਾਰਤ ਦੇ ਰੂਪ ਵਿਚ ਵੇਖਣਾ ਹੈ।
ਇਹ ਵੀ ਪੜ੍ਹੋ- ਸਰਕਾਰ ਨੇ ਕੀਤਾ ਵੱਡਾ ਐਲਾਨ, ਹੋਲੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ
ਦੱਸ ਦੇਈਏ ਕਿ ਹਰਿਆਣਾ ਦੇ ਹਿੱਸੇ ਵਿਚ ਦੁਆਰਕਾ ਐਕਸਪ੍ਰੈਸਵੇਅ ਦੀ ਲੰਬਾਈ 18.9 ਕਿਲੋਮੀਟਰ ਹੈ ਅਤੇ ਦਿੱਲੀ ਦੇ ਹਿੱਸੇ ਵਿਚ ਇਹ 10.1 ਕਿਲੋਮੀਟਰ ਹੈ। ਖਾਸ ਗੱਲ ਇਹ ਹੈ ਕਿ ਫਲਾਈਓਵਰ ਦੇ ਉੱਪਰ ਸੁਰੰਗ, ਅੰਡਰਪਾਸ ਅਤੇ ਫਲਾਈਓਵਰ ਹੋਣਗੇ। ਗੁਰੂਗ੍ਰਾਮ ਅਤੇ ਦਿੱਲੀ ਦੇ IGI ਹਵਾਈ ਅੱਡੇ ਵਿਚਕਾਰ ਸੰਪਰਕ ਬਿਹਤਰ ਹੋਵੇਗਾ। ਨਾਲ ਹੀ ਗੁਰੂਗ੍ਰਾਮ ਅਤੇ NCR ਖੇਤਰ ਨੂੰ ਸਿੱਧਾ ਲਾਭ ਮਿਲੇਗਾ। ਨਵੇਂ ਸੈਕਟਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਐਕਸਪ੍ਰੈਸ ਵੇਅ ਦਾ ਫਾਇਦਾ ਹੋਵੇਗਾ। ਇਸ ਦੇ ਸ਼ੁਰੂ ਹੋਣ ਨਾਲ ਦਿੱਲੀ ਤੋਂ ਗੁਰੂਗ੍ਰਾਮ ਤੱਕ ਦੂਰੀ ਮਹਿਜ 25 ਮਿੰਟ ਵਿਚ ਪੂਰੀ ਹੋ ਸਕੇਗੀ। 8 ਲੇਨ ਵਾਲੇ ਦੁਆਰਕਾ ਐਕਸਪ੍ਰੈੱਸ ਵੇਅ ਦਾ 19 ਕਿਲੋਮੀਟਰ ਲੰਬਾ ਹਰਿਆਣਾ ਡਵੀਜ਼ਨ 4100 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਐਕਸਪ੍ਰੈੱਸ ਵੇਅ ਦਿੱਲੀ ਵਿਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਅਤੇ ਗੁਰੂਗ੍ਰਾਮ ਬਾਈਪਾਸ ਨਾਲ ਸਿੱਧੀ ਕੁਨੈਕਟੀਵਿਟੀ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ- ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਮੁਖੀ ਰਾਮ ਰਹੀਮ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਕਾਰਵਾਈ 'ਤੇ ਲਗਾਈ ਰੋਕ
NEXT STORY