ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਚ ਪ੍ਰਮੁੱਖ ਸਵਾਮੀ ਮਹਾਰਾਜ ਸ਼ਤਾਬਦੀ ਮਹਾਉਤਸਵ ਦਾ ਉਦਘਾਟਨ ਕੀਤਾ। ਇਸ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਯੋਜਨ ਦੇਸ਼ ਅਤੇ ਦੁਨੀਆ ਨੂੰ ਆਕਰਸ਼ਿਤ ਕਰੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰੇਗਾ। ਸਵਾਮੀ ਨਾਰਾਇਣ ਦਾ ਜਨਮ ਸ਼ਤਾਬਦੀ ਸਮਾਰੋਹ 15 ਦਸੰਬਰ 2022 ਤੋਂ ਲੈ ਕੇ 15 ਜਨਵਰੀ 2023 ਤੱਕ ਮਨਾਇਆ ਜਾਵੇਗਾ। ਇਸ ਸਮਾਰੋਹ ਵਿਚ 15 ਦੇਸ਼ਾਂ ਦੇ ਪ੍ਰਧਾਨ ਮੰਤਰੀ, ਡਿਪਟੀ ਪੀ. ਐੱਮ. ਅਤੇ ਹਜ਼ਾਰਾਂ ਮੰਤਰੀ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 3 ਲੱਖ ਐੱਨ. ਆਰ. ਆਈ. ਵੀ ਮੌਜੂਦ ਹੋਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ, ਤੁਹਾਨੂੰ ਪ੍ਰਮੁੱਖ ਸਵਾਮੀ ਮਹਾਰਾਜ ਜੀ ਦੀ ਦ੍ਰਿਸ਼ਟੀ ਦਾ ਨਤੀਜਾ ਵਿਖਾਈ ਦੇਵੇਗਾ। ਉਨ੍ਹਾਂ ਨੇ ਯਕੀਨੀ ਕੀਤਾ ਕਿ ਸਾਡੇ ਮੰਦਰ ਆਧੁਨਿਕ ਹਨ ਅਤੇ ਸਾਡੀਆਂ ਪਰੰਪਰਾਵਾਂ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਵਰਗੇ ਮਹਾਨ ਲੋਕਾਂ ਅਤੇ ਰਾਮਕ੍ਰਿਸ਼ਨ ਮਿਸ਼ਨ ਨੇ ਸੰਤ ਪਰੰਪਰਾ ਨੂੰ ਮੁੜ ਤੋਂ ਪ੍ਰਭਾਵਿਤ ਕੀਤਾ।
ਜਾਣੋ ਤਿਉਹਾਰ ਦੀ ਖ਼ਾਸੀਅਤ
ਸਵਾਮੀ ਨਰਾਇਣ ਸਵਰੂਪਦਾਸ ਜੀ ਦਾ ਜਨਮ 1921 ਵਿਚ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਸਵਾਮੀ ਨਰਾਇਣ ਸੰਪਰਦਾ ਨਾਲ ਜੁੜੇ 50 ਲੱਖ ਲੋਕ ਇਸ ਮਹਾਉਤਸਵ 'ਚ ਹਿੱਸਾ ਲੈਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਹਨ। ਇਸ ਲਈ ਹੁਣ ਤੱਕ ਕਰੀਬ 90 ਫ਼ੀਸਦੀ ਬੁਕਿੰਗ ਹੋ ਚੁੱਕੀ ਹੈ। ਇਸ ਮਹਾਉਤਸਵ ਲਈ ਕਰੀਬ 600 ਏਕੜ ਵਿਚ ਸਵਾਮੀ ਨਗਰ ਬਣਾਇਆ ਗਿਆ। ਇੰਨਾ ਹੀ ਨਹੀਂ ਇੱਥੇ 280 ਫੁੱਟ ਉੱਚਾ ਸੰਤ ਦੁਆਰ ਵੀ ਬਣਾਇਆ ਗਿਆ ਹੈ। ਸੰਤ ਦੁਆਰ ਤੋਂ ਪ੍ਰਵੇਸ਼ ਕਰਦੇ ਹੀ ਸਵਾਮੀ ਮਹਾਰਾਜ ਦੀ 30 ਫੁੱਟ ਉੱਚੀ ਮੂਰਤੀ ਸਥਾਪਤ ਕੀਤੀ ਗਈ ਹੈ। ਇਹ ਮਹਾਉਤਸਵ 15 ਦਸੰਬਰ 2022 ਤੋਂ 15 ਜਨਵਰੀ 2023 ਤੱਕ ਚੱਲੇਗਾ। ਇਸ ਮਹਾਉਤਸਵ 'ਚ 21 ਦੇਸ਼ਾਂ ਦੇ ਵੀ.ਆਈ.ਪੀਜ਼ ਵੀ ਹਿੱਸਾ ਲੈਣ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕੀਤਾ ਟਵੀਟ
'ਮੈਨੂੰ ਪੂਜਯ ਸਵਾਮੀ ਮਹਾਰਾਜ ਦੇ ਸ਼ਤਾਬਦੀ ਮਹੋਤਸਵ ਵਿਚ ਸ਼ਾਮਲ ਹੋਣ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਉਸ ਨਾਲ ਇੰਨੀ ਨੇੜਿਓਂ ਗੱਲਬਾਤ ਕੀਤੀ। ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਮਨੁੱਖਤਾ ਲਈ ਉਨ੍ਹਾਂ ਦੀ ਬੇਮਿਸਾਲ ਸੇਵਾ ਨੂੰ ਯਾਦ ਕੀਤਾ।'
ਆਸਾਮ ਦੀਆਂ 17 ਲੱਖ ਔਰਤਾਂ ਨੂੰ ਵੱਡੀ ਸੌਗਾਤ, ਹਰ ਮਹੀਨੇ ਮਿਲਣਗੇ 1250 ਰੁਪਏ
NEXT STORY