ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਨੂੰ ਚੇਨਈ ਸਥਿਤ ਇੱਕ ਸਮੂਹ ਵੱਲੋਂ ਸੰਚਾਲਿਤ ਆਈ.ਟੀ. ਇੰਫਰਾ ਸੈਕਟਰ 'ਚ ਛਾਪੇਮਾਰੀ ਕੀਤੀ ਅਤੇ ਉੱਥੋਂ 1000 ਕਰੋੜ ਰੁਪਏ ਦੀ ਅਣ-ਐਲਾਨੀ ਨਗਦੀ ਦਾ ਪਤਾ ਲਗਾਇਆ ਹੈ। ਚੇਨਈ ਅਤੇ ਮਦੁਰੈ ਦੇ ਪੰਜ ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਕੇਂਦਰੀ ਸਿੱਧੇ ਟੈਕਸ ਬੋਰਡ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ ਪਿਛਲੇ 6 ਨਵੰਬਰ ਨੂੰ ਕੀਤੀ ਗਈ ਛਾਪੇਮਾਰੀ 'ਚ ਸਿੰਗਾਪੁਰ 'ਚ ਰਜਿਸਟਰਡ ਫਰਮ 'ਚ ਨਿਵੇਸ਼ ਨਾਲ ਸਬੰਧਿਤ ਸਬੂਤ ਦਾ ਵੀ ਖੁਲਾਸਾ ਹੋਇਆ।
ਰਿਪੋਰਟ ਦੇ ਮੁਤਾਬਕ ਚੇਨਈ ਅਧਾਰਿਤ ਆਈ.ਟੀ. ਇੰਫਰਾ ਦੀ ਸ਼ੇਅਰਹੋਲਡਿੰਗ ਦੋ ਕੰਪਨੀਆਂ ਵੱਲੋਂ ਕੀਤੀ ਜਾਂਦੀ ਹੈ, ਜਿਸ 'ਚੋਂ ਸਮੂਹ ਦੀ ਇੱਕ ਕੰਪਨੀ 'ਚ ਛਾਪੇਮਾਰੀ ਕੀਤੀ ਗਈ, ਜਦੋਂ ਕਿ ਦੂਜੀ ਕੰਪਨੀ ਇੱਕ ਪ੍ਰਮੁੱਖ ਇੰਫਰਾਸਟਰਕਚਰ ਡਿਵੈਲਪਮੈਂਟ ਐਂਡ ਫਾਇਨੈਂਸਿੰਗ ਗਰੁੱਪ ਦੀ ਸਹਾਇਕ ਕੰਪਨੀ ਹੈ। ਜਾਰੀ ਬਿਆਨ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਛਾਪੇਮਾਰੀ ਸਮੂਹ ਨਾਲ ਸਬੰਧਿਤ ਕੰਪਨੀ ਨੇ ਮਾਮੂਲੀ ਰਕਮ ਦੇ ਨਿਵੇਸ਼ ਨਾਲ ਹੀ ਕੰਪਨੀ ਦਾ 72 ਫ਼ੀਸਦੀ ਦਾ ਹਿੱਸੇਦਾਰ ਹੈ, ਜਦੋਂ ਕਿ 28 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੀ ਦੂਜੀ ਕੰਪਨੀ ਨੇ ਉਸ 'ਚ ਲੱਗਭੱਗ ਪੂਰਾ ਪੈਸਾ ਲਗਾਇਆ ਹੈ।
ਸੀ.ਬੀ.ਡੀ.ਟੀ. ਨੇ ਦੱਸਿਆ ਕਿ ਇਸ ਨਾਲ ਲੱਗਭੱਗ 7 ਕਰੋੜ ਸਿੰਗਾਪੁਰ ਡਾਲਰ ਦਾ ਲਾਭ ਹੋਇਆ ਹੈ, ਜੋ ਲੱਗਭੱਗ 200 ਕਰੋੜ ਹੈ ਉਹ ਛਾਪੇਮਾਰੀ ਸਮੂਹ ਨਾਲ ਸਬੰਧਿਤ ਫਰਮ ਦੇ ਹੱਥਾਂ 'ਚ ਗਿਆ ਹੈ, ਜਿਸ ਨੂੰ ਕੰਪਨੀ ਦੁਆਰਾ ਨਾ ਹੀ ਉਸਦੇ ਆਈ.ਟੀ. ਰਿਟਰਨ ਅਤੇ ਨਾ ਹੀ ਐੱਫ.ਏ. ਅਨੁਸੂਚੀ 'ਚ ਦਿਖਾਇਆ ਗਿਆ ਹੈ। ਇਸ ਤਰ੍ਹਾਂ 200 ਕਰੋੜ ਦੇ ਬਰਾਬਰ ਸ਼ੇਅਰ ਮੈਂਬਰੀ ਦੇ ਰੂਪ 'ਚ ਪ੍ਰਾਪਤ ਵਿਦੇਸ਼ੀ ਕਮਾਈ ਦਾ ਛੁਪਾਇਆ ਗਿਆ ਹੈ, ਜੋ ਭਾਰਤ 'ਚ ਟੈਕਸੇਬਲ ਹੈ। ਸਮੂਹ ਖ਼ਿਲਾਫ਼ ਵਿਦੇਸ਼ੀ ਜਾਇਦਾਦ/ਲਾਭਕਾਰੀ ਹਿੱਤ ਦਾ ਖੁਲਾਸਾ ਇਨਕਮ ਟੈਕਸ ਰਿਟਰਨ ਦੀ ਐੱਫ.ਏ. ਅਨੁਸੂਚੀ 'ਚ ਨਹੀਂ ਕਰਨ ਦੇ ਲਈ ਬਲੈਕ ਮਨੀ ਐਕਟ, 2015 ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਸਰੋ ਦੀ ਪੁਲਾੜ 'ਚ ਇਕ ਹੋਰ ਪੁਲਾਂਘ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
NEXT STORY