ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਕੁੱਲ 6 ਕੇਸ ਮਿਲੇ ਹਨ। ਮੰਗਲਵਾਰ ਨੂੰ ਭਾਰਤ ਸਰਕਾਰ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਯੂ.ਕੇ. ਤੋਂ ਪਰਤੇ 6 ਲੋਕਾਂ ਵਿਚ ਇਹ ਨਵੇਂ ਸਟਰੋਨ ਮਿਲੇ ਹਨ। ਇਨ੍ਹਾਂ ਵਿਚ 3 ਬੈਂਗਲੁਰੂ, 2 ਹੈਦਰਾਬਾਦ ਅਤੇ ਇਕ ਪੁਣੇ ਦੀ ਲੈਬ ਦੇ ਸੈਂਪਲ ਵਿਚ ਸਾਰਸ-ਸੀ.ਓ.ਵੀ.2 ਦਾ ਨਵਾਂ ਸਟਰੇਨ ਪਾਇਆ ਗਿਆ ਹੈ।
ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ
ਯੂ.ਕੇ. ਤੋਂ ਆਏ ਲੋਕਾ ਦੀ ਜੀਮੋਨ ਸਕਿਵੇਂਸਿੰਗ ਕੀਤੀ ਗਈ ਸੀ, ਜਿਸ ਦੀ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ ਹੈ। ਜਿਸ ਵਿਚ ਵੱਖ-ਵੱਖ ਲੈਬ ਵਿਚ ਟੈਸਟ ਕੀਤੇ ਗਏ ਸੈਕਸ਼ਨ ਦੇ ਬਾਰੇ ਵਿਚ ਦੱਸਿਆ ਗਿਆ। ਇਨ੍ਹਾਂ ਸਾਰੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਇਕ ਸੈਲਫ ਆਈਸੋਲੇਸ਼ਨ ਰੂਮ ਵਿਚ ਰੱਖਿਆ ਗਿਆ ਹੈ, ਜਦੋਂਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਦੋਂÎਕ ਹੋਰ ਟਰੈਵਲਰਸ ਦੀ ਜਾਣਕਾਰੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਹਾਸਲ ਕੀਤੀ ਵੱਡੀ ਉਪਲਬੱਧੀ, ICC ਨੇ ਚੁਣਿਆ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਰਨਾਟਕ ਦੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀ, ਕੁਝ ਦਿਨ ਪਹਿਲਾਂ ਸਦਨ 'ਚ ਹੋਈ ਸੀ ਬਦਸਲੂਕੀ
NEXT STORY