ਨਵੀਂ ਦਿੱਲੀ (ਏਜੰਸੀ)- ਭਾਰਤ ਤੇ ਮਲੇਸ਼ੀਆ ਨੇ ਮੰਗਲਵਾਰ ਇੱਥੇ ਇਕ ਬੈਠਕ ’ਚ ਕੌਮਾਂਤਰੀ ਅਤੇ ਖੇਤਰੀ ਸੁਰੱਖਿਆ ਮਾਹੌਲ ’ਤੇ ਚਰਚਾ ਕੀਤੀ। ਨਾਲ ਹੀ ਅੱਤਵਾਦ ਤੇ ਕੱਟੜਪੰਥ ਵਿਰੁੱਧ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਪ੍ਰਗਟਾਈ। ਦੋਵੇਂ ਦੇਸ਼ ਸਮੁੰਦਰੀ ਸੁਰੱਖਿਆ ਦੇ ਖੇਤਰ ’ਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਗੇ। ਭਾਰਤੀ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਪਹਿਲੀ ਭਾਰਤ-ਮਲੇਸ਼ੀਆ ਸੁਰੱਖਿਆ ਵਾਰਤਾ ਦੀ ਸਹਿ-ਪ੍ਰਧਾਨਗੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਮਲੇਸ਼ੀਆ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਡਾਇਰੈਕਟਰ ਜਨਰਲ ਰਾਜਾ ਦਾਤੋ ਨੁਸ਼ੀਰਵਾਨ ਨੇ ਕੀਤੀ।
ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਗੱਲਬਾਤ ਦੌਰਾਨ ਉਨ੍ਹਾਂ ਨਾਜ਼ੁਕ ਖਣਿਜਾਂ ਲਈ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਸਾਲਾਨਾ ਮੀਟਿੰਗਾਂ ਕਰ ਕੇ ਗੱਲਬਾਤ ਨੂੰ ਸੰਸਥਾਗਤ ਰੂਪ ਦੇਣ ਲਈ ਵੀ ਸਹਿਮਤੀ ਪ੍ਰਗਟਾਈ ਗਈ। ਗੱਲਬਾਤ ਦੌਰਾਨ ਦੋਵਾਂ ਪੱਖਾਂ ਨੇ ਗਲੋਬਲ ਤੇ ਖੇਤਰੀ ਸੁਰੱਖਿਆ ਮਾਹੌਲ ’ਤੇ ਵਿਚਾਰ- ਵਟਾਂਦਰਾ ਕੀਤਾ। ਨਾਲ ਹੀ ਰੱਖਿਆ ਤੇ ਸਮੁੰਦਰੀ ਖੇਤਰਾਂ ’ਚ ਚੱਲ ਰਹੇ ਦੁਵੱਲੇ ਸਹਿਯੋਗ ਦੀ ਸਮੀਖਿਆ ਵੀ ਕੀਤੀ।'
ਘਰ ’ਚ ਨਹੀਂ ਮਿਲਿਆ ਚੋਰੀ ਲਈ ਸਾਮਾਨ ਤਾਂ ਮਹਿਲਾ ਨਾਲ ਗੰਦੀ ਹਰਕਤ ਕਰ ਗਿਆ ਚੋਰ
NEXT STORY