ਬਿਜ਼ਨੈੱਸ ਡੈਸਕ : ਇੱਕ ਵਿਅਕਤੀ ਉਸ ਸਮੇਂ ਹੈਰਾਨ ਹੋ ਗਿਆ, ਜਦੋਂ ਉਸ ਦੇ ਹੱਥ ਆਪਣੇ ਦਾਦਾ ਜੀ ਵਲੋਂ 1994 ਵਿੱਚ 500 ਰੁਪਏ ਦੇ ਖਰੀਦੇ ਗਏ ਸ਼ੇਅਰ ਹੱਥ ਲੱਗ ਗਏ। ਉਸ ਦੇ ਦਾਦਾ ਜੀ ਨੇ 500 ਰੁਪਏ ਦੇ ਭਾਰਤੀ ਸਟੇਟ ਬੈਂਕ (ਐਸਬੀਆਈਐਨ) ਦੇ ਸ਼ੇਅਰ ਖਰੀਦੇ ਸਨ, ਜਿਸ ਦਾ ਹੁਣ ਲਗਭਗ 750% ਮੁਨਾਫਾ ਹੋਇਆ ਹੈ। ਉਕਤ ਵਿਅਕਤੀ ਨੇ ਇਕੁਇਟੀ ਹੋਲਡਿੰਗ ਦੇ ਪਾਵਰ ਸ਼ੇਅਰਾਂ ਦੇ ਮੌਜੂਦਾ ਮੁੱਲਾਂਕਣ ਨੂੰ ਸਾਂਝਾ ਕਰਨ ਲਈ ਐਕਸ 'ਤੇ ਇਕ ਪੋਸਟ ਸਾਂਝੀ ਕੀਤੀ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ
ਉਕਤ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੇਸ਼ੇ ਤੋਂ (ਬੱਚਿਆਂ ਦੇ ਰੋਗਾਂ ਦਾ ਮਾਹਰ) ਡਾਕਟਰ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਖਰੀਦ ਨਾਲ ਸਬੰਧਿਤ ਸਰਟੀਫਿਕੇਟ ਨੂੰ ਅਪਲੋਡ ਕਰਦੇ ਹੋਏ ਦੱਸਿਆ ਕਿ ਮੇਰੇ ਦਾਦਾ ਜੀ ਨੇ 1994 ਵਿਚ 500 ਰੁਪਏ ਦੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰ ਖਰੀਦੇ ਸਨ। ਇੰਝ ਲੱਗਦਾ ਜਿਵੇਂ ਉਹ ਸ਼ੇਅਰ ਖਰੀਦ ਕੇ ਭੁੱਲ ਗਏ। ਇਹ ਸ਼ੇਅਰ ਅੱਜ ਵੀ ਹੋਲਡਿੰਗ 'ਤੇ ਹਨ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਨੌਜਵਾਨ ਨੇ ਦੱਸਿਆ ਕਿ ਸ਼ੇਅਰਾਂ ਦੇ ਸਰਟੀਫਿਕੇਟ ਦਾ ਉਸ ਨੂੰ ਉਦੋਂ ਪਤਾ ਲੱਗਾ, ਜਦੋਂ ਉਹ ਆਪਣੇ ਪਰਿਵਾਰ ਦੀ ਜਾਇਦਾਦ (ਪੁਰਾਣੇ ਨਿਵੇਸ਼) ਦਾ ਪ੍ਰਬੰਧਨ ਕਰਨ ਲਈ ਕਾਗਜ਼ਾਂ ਦੀ ਛਾਂਟੀ ਕਰ ਰਿਹਾ ਸੀ। ਉਸ ਨੂੰ ਪਤਾ ਲੱਗਾ ਕਿ 30 ਸਾਲ ਪਹਿਲਾਂ ਉਸ ਦੇ ਦਾਦਾ ਜੀ ਨੇ 500 ਰੁਪਏ ਦੇ ਐੱਸਬੀਆਈ ਦੇ ਸ਼ੇਅਰ ਖਰੀਦੇ ਸਨ, ਜਿਸ ਦਾ ਨਿਵੇਸ਼ ਹੁਣ 750 ਗੁਣਾ ਵੱਧ ਗਿਆ ਹੈ। ਇਹ ਸਭ ਵੇਖ ਕੇ ਉਹ ਹੈਰਾਨ ਹੋ ਗਿਆ।
ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ
ਮੋਤੀਵਾਲਾ ਨੇ ਅੱਗੇ ਕਿਹਾ ਕਿ, "ਫਿਲਹਾਲ ਬਹੁਤ ਸਾਰੇ ਲੋਕਾਂ ਨੇ ਇਸਦੀ ਕੀਮਤ ਬਾਰੇ ਪੁੱਛਿਆ ਹੈ? ਲਾਭਅੰਸ਼ਾਂ ਨੂੰ ਛੱਡ ਕੇ ਇਹ ਲਗਭਗ 3.75 ਲੱਖ ਰੁਪਏ ਹੈ। ਕੋਈ ਵੱਡੀ ਰਕਮ ਨਹੀਂ ਪਰ ਹਾਂ, 30 ਸਾਲਾਂ ਵਿੱਚ 750 ਗੁਣਾ ਇੱਕ ਸੱਚਮੁੱਚ ਵੱਡਾ ਨਿਵੇਸ਼ ਹੈ।" ਡਾ: ਮੋਤੀਵਾਲਾ, ਜੋ ਆਪਣੇ ਦਾਦਾ ਜੀ ਦੇ ਸ਼ੇਅਰਾਂ ਦੇ ਹੱਕਦਾਰ ਹਨ, ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਾਗਜ਼ 'ਤੇ ਲਿਖਤੀ ਰੂਪ ਵਿਚ ਸ਼ੇਅਰ ਖਰੀਦੇ ਜਾਂਦੇ ਸਨ। ਹੁਣ ਡੀਮੈਟ ਖਾਤਾ ਹੋਣਾ ਜ਼ਰੂਰੀ ਹੈ। ਪੁਰਾਣੇ ਭੌਤਿਕ ਸ਼ੇਅਰਾਂ ਨੂੰ ਡੀਮੈਟ ਵਿੱਚ ਤਬਦੀਲ ਕਰਨਾ ਇੱਕ ਬਹੁਤ ਮੁਸ਼ਕਲ ਪ੍ਰਕਿਰਿਆ ਹੈ। ਇਹ ਸ਼ੇਅਰ ਸਿਰਫ਼ ਡੀਮੈਟ ਵਿੱਚ ਹੀ ਡਿਜੀਟਲ ਰੂਪ ਵਿੱਚ ਵੇਚੇ ਜਾ ਸਕਦੇ ਹਨ।
ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੈਰ-ਸਰਕਾਰੀ ਸੰਗਠਨਾਂ 'ਤੇ ਗ੍ਰਹਿ ਮੰਤਰਾਲਾ ਦਾ ਐਕਸ਼ਨ, 5 NGO ਦਾ ਰਜਿਸਟਰੇਸ਼ਨ ਰੱਦ
NEXT STORY