ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਦੇਸ਼ 'ਚ ਕੋਰੋਨਾ ਦੇ ਰਿਕਾਰਡਤੋੜ ਕੇਸ ਸਾਹਮਣੇ ਆ ਰਹੇ ਹਨ ਅਤੇ 1,000 ਤੋਂ ਵਧੇਰੇ ਲੋਕਾਂ ਕੋਰੋਨਾ ਤੋਂ ਜਾਨ ਗੁਆ ਰਹੇ ਹਨ। ਇਕ ਦਿਨ 'ਚ ਰਿਕਾਰਡ 90,663 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1,065 ਮਰੀਜ਼ਾਂ ਦੀ ਮੌਤ ਹੋ ਗਈ ਹੈ। ਕੋਰੋਨਾ ਦੀ ਲਗਾਤਾਰ ਵੱਧਦੀ ਰਫ਼ਤਾਰ ਨਾਲ ਹੀ ਭਾਰਤ ਹੁਣ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਪੁੱਜ ਗਿਆ ਹੈ। ਭਾਰਤ ਨੇ ਬ੍ਰਾਜ਼ੀਲ ਨੂੰ ਪਛਾੜ ਦਿੱਤਾ ਹੈ ਅਤੇ ਉਸ ਤੋਂ ਅੱਗੇ ਹੁਣ ਸਿਰਫ ਅਮਰੀਕਾ ਹੈ।
ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆਉਣ ਕਾਰਨ ਭਾਰਤ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 41,13,812 ਹੋ ਗਿਆ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਕਾਰਨ ਮਰੀਜ਼ਾਂ ਦੀ ਮੌਤ ਦਾ ਅੰਕੜਾ 70,626 ਤੱਕ ਪਹੁੰਚ ਗਿਆ ਹੈ। ਰਾਹਤ ਦੀ ਖ਼ਬਰ ਇਹ ਵੀ ਹੈ ਕਿ 31,08,866 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਭਾਰਤ ਵਿਚ ਅਜੇ ਵੀ 8,62,320 ਕੇਸ ਸਰਗਰਮ ਹਨ।
ਬ੍ਰਾਜ਼ੀਲ ਦੀ ਗੱਲ ਕਰੀਏ ਤਾਂ ਇੱਥੇ ਪੀੜਤਾਂ ਦੀ ਗਿਣਤੀ 40,91,801 ਹੈ ਅਤੇ 1,25,502 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੋਰੋਨਾ ਅਗੇ ਹਾਰ ਚੁੱਕਾ ਹੈ। ਕੋਰੋਨਾ ਮਰੀਜ਼ਾਂ ਦੇ ਕੇਸਾਂ 'ਚ ਉਹ ਪਹਿਲੇ ਨੰਬਰ 'ਤੇ ਹੈ। ਅਮਰੀਕਾ ਵਿਚ ਕੋਰੋਨਾ ਦੇ 62 ਲੱਖ ਤੋਂ ਵਧੇਰੇ ਕੇਸ ਹਨ ਅਤੇ 1,88,000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।
ਦੁਨੀਆ ਭਰ 'ਚ ਕਿੰਨੇ ਕੇਸ—
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਕੁੱਲ 2 ਕਰੋੜ 66 ਲੱਖ ਤੋਂ ਵਧੇਰੇ ਕੇਸ ਹੋ ਗਏ ਹਨ, ਜਦਕਿ 8 ਲੱਖ 75 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ ਨੇ ਸਭ ਤੋਂ ਜ਼ਿਆਦਾ ਤਬਾਹੀ ਅਮਰੀਕਾ ਵਿਚ ਮਚਾਈ ਹੈ। ਇਸ ਤੋਂ ਬਾਅਦ ਭਾਰਤ ਦਾ ਨੰਬਰ ਹੈ। ਉੱਥੇ ਹੀ ਬ੍ਰਾਜ਼ੀਲ ਅਤੇ ਰੂਸ ਚੌਥੇ ਨੰਬਰ 'ਤੇ ਹਨ। ਰੂਸ ਵਿਚ ਕੋਰੋਨਾ ਵਾਇਰਸ ਦੇ 10 ਲੱਖ 17 ਹਜ਼ਾਰ ਤੋਂ ਵਧੇਰੇ ਕੇਸ ਹਨ ਅਤੇ 17 ਹਜ਼ਾਰ 700 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ।
ਬੀਤੇ ਵਰ੍ਹੇ ਦੇਸ਼ 'ਚ ਵੱਖ-ਵੱਖ ਦੁਰਘਟਨਾਵਾਂ 'ਚ ਹੋਈ 4 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ: NCRB (ਵੀਡੀਓ)
NEXT STORY