ਜਲੰਧਰ (ਬਿਊਰੋ) - ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਲੋਂ ਹੁਣ ਆਪਣੇ ਮਹੱਤਵਪੂਰਨ ਅੰਕੜੇ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਅੰਕੜੇ ਮੁਤਾਬਕ ਸਾਲ 'ਚ ਹੋਏ ਵੱਖ-ਵੱਖ ਘਟਨਾਵਾਂ ਦੌਰਾਨ ਲਗਭਗ 4,21,104 ਲੋਕਾਂ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿਬੀਤੇ ਵਰੇ ਦੇਸ਼ 'ਚ ਕੁੱਲ 4,37,396 ਵਿਅਕਤੀ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ 'ਚ 4,39262 ਵਿਅਕਤੀ ਜ਼ਖਮੀ ਹੋ ਗਏ।
ਸੜਕ ਹਾਸਦੇ ’ਚ ਸ਼ਿਕਾਰ ਹੋਏ ਲੋਕਾਂ ਵਿਚੋਂ 38 ਫ਼ੀਸਦੀ ਪੀੜਤ ਦੁਪਹੀਆ ਵਾਹਨ ਚਲਾਕ ਸਨ। ਇਸ ਤੋਂ ਇਲਾਵਾ 14.6 ਫ਼ੀਸਦੀ ਟਰੱਕ ਚਾਲਕ, 13.7 ਫ਼ੀਸਦੀ ਕਾਰ ਸਵਾਰ ਅਤੇ ਬਸ ਚਾਲਕ ਸ਼ਾਮਲ ਹਨ। ਦੱਸ ਦੇਈਏ ਕਿ ਸਭ ਤੋਂ ਵਧੇਰੇ ਦੁਰਘਟਨਾਵਾਂ ਤੇਜ਼ ਗਤੀ ਵਾਹਨ ਚਲਾਉਣ ਸਦਕਾ ਹੋਈਆਂ ਹਨ। ਜਿਨ੍ਹਾਂ ਦੀ ਉੱਚ ਦਰ 59.6 ਫ਼ੀਸਦੀ ਰਹੀ ਹੈ ਅਤੇ 86241 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ’ਚੋਂ 2,71,581 ਵਿਅਕਤੀ ਜ਼ਖਮੀ ਹੋ ਗਏ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿਰਫ 2.6 ਫ਼ੀਸਦੀ ਦੁਰਘਟਨਾਵਾਂ ਮੌਸਮ ਦੀ ਖਰਾਬੀ ਸਦਕਾ ਵਾਪਰੀਆਂ ਹਨ। ਓਥੇ ਹੀ ਸ਼ਹਿਰਾਂ 'ਚ ਜਿਥੇ ਇਨ੍ਹਾਂ ਦੁਰਘਟਨਾਵਾਂ ਦੀ ਦਰ 40.5 ਫ਼ੀਸਦੀ ਰਹੀ, ਓਥੇ ਹੀ ਪੇਂਡੂ ਖੇਤਰ 'ਚ ਇਹ ਦਰ 59.6 ਫ਼ੀਸਦੀ ਘਟਨਾਵਾਂ ਦਰਜ ਕੀਤੀਆਂ ਗਈਆਂ। ਕੁੱਲ ਮਿਲਾਕੇ ਬੀਤੇ ਵਰੇ ਦੇਸ਼ 'ਚ 7,01324 ਵੱਖ -ਵੱਖ ਘਟਨਾਵਾਂ ਦਰਜ ਕੀਤੀਆਂ ਗਈਆਂ। ਜਿਸ 'ਚ 4,12,959 ਲੋਕਾਂ ਦੀ ਜਾਨ ਚਲੀ ਗਈਆਂ।
ਇਨ੍ਹਾਂ ਘਟਨਾਵਾਂ ਦੇ ਵੱਡੇ ਕਾਰਨ ਸੜਕ ਦੁਰਘਟਨਾਵਾਂ ,ਅਚਾਨਕ ਮੌਤ ,ਡੁੱਬਣਾ ,ਜ਼ਹਿਰ ਤੇ ਉਚਾਈ ਤੋਂ ਡਿੱਗਣਾ ਸ਼ਾਮਲ ਹਨ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਵੱਡੀ ਖ਼ਬਰ! ਹੁਣ ਰੇਲ ਯਾਤਰੀਆਂ ਨੂੰ AC ਕੋਚ ਵਿਚ ਨਹੀਂ ਮਿਲਣਗੀਆਂ ਇਹ ਸਹੂਲਤਾਂ
NEXT STORY