ਨਵੀਂ ਦਿੱਲੀ— ਸਪੇਸ ਦੇ ਖੇਤਰ 'ਚ ਭਾਰਤ ਨੂੰ ਅੱਜ ਇਕ ਮਹਾਸ਼ਕਤੀ ਦੇ ਰੂਪ 'ਚ ਦੇਖਿਆ ਜਾਂਦਾ ਹੈ ਅਤੇ ਬਹੁਤ ਸਾਰੇ ਦੇਸ਼ ਘੱਟ ਲਾਗਤ 'ਚ ਆਪਣੇ ਸੈਟੇਲਾਈਟਾਂ ਦੇ ਲਾਂਚ ਲਈ ਭਾਰਤ 'ਤੇ ਨਿਰਭਰ ਕਰਦੇ ਹਨ। ਦੇਸ਼ ਦੇ ਪੁਲਾੜ ਦੇ ਇਸ ਸਫ਼ਰ 'ਚ ਅੱਜ, 19 ਅਪ੍ਰੈਲ ਦਾ ਖਾਸ ਮਹੱਤਵ ਹੈ। ਦਰਅਸਲ ਇਹੀ ਉਹ ਦਿਨ ਹੈ, ਜਦੋਂ ਭਾਰਤ ਰੂਸ ਦੀ ਮਦਦ ਨਾਲ ਆਪਣਾ ਪਹਿਲਾ ਸੈਟੇਲਾਈਟ ਆਰੀਆਭੱਟ ਲਾਂਚ ਕਰ ਕੇ ਪੁਲਾੜ ਯੁੱਗ 'ਚ ਦਾਖਲ ਹੋਇਆ। ਇਹ ਭਾਰਤ ਦਾ ਪਹਿਲਾ ਵਿਗਿਆਨੀ ਸੈਟੇਲਾਈਟ ਸੀ। ਭਾਰਤ ਅਤੇ ਦੁਨੀਆ ਦੇ ਇਤਿਹਾਸ 'ਚ ਸਾਲ ਦੇ ਇਸ 109ਵੇਂ ਯਾਨੀ 19 ਅਪ੍ਰੈਲ ਦੇ ਨਾਂ 'ਤੇ ਕਈ ਮਹੱਤਪੂਰਨ ਘਟਨਾਵਾਂ ਦਰਜ ਹਨ। ਇਨ੍ਹਾਂ 'ਚੋਂ ਕੁਝ ਦਾ ਸਿਲਸਿਲੇਵਾਰ ਵੇਰਵਾ ਇਸ ਤਰ੍ਹਾਂ ਹੈ:
1451- ਬਹਿਲੋਲ ਲੋਦੀ ਨੇ ਦਿੱਲੀ 'ਤੇ ਕਬਜ਼ਾ ਕੀਤਾ
1770- ਕੈਪਟਨ ਜੇਮਜ਼ ਕੁੱਕ ਆਸਟ੍ਰੇਲੀਆ ਪੁੱਜਣ ਵਾਲੇ ਪਹਿਲੇ ਪੱਛਮੀ ਵਿਅਕਤੀ ਬਣੇ
1775- ਅਮਰੀਕੀ ਕ੍ਰਾਂਤੀ ਦੀ ਸ਼ੁਰੂਆਤ
1910- ਹੋਲੀ ਪੁੱਛਲ ਤਾਰੇ ਨੂੰ ਪਹਿਲੀ ਵਾਰ ਆਮ ਰੂਪ ਨਾਲ ਦੇਖਿਆ ਗਿਆ।
1919- ਅਮਰੀਕਾ ਦੇ ਲੇਸਲੀ ਇਰਵਿਨ ਨੇ ਪੈਰਾਸ਼ੂਟ ਤੋਂ ਪਹਿਲੀ ਵਾਰ ਛਾਲ ਮਾਰੀ।
1936- ਫਿਲੀਸਤੀਨ 'ਚ ਯਹੂਦੀ ਵਿਰੋਧੀ ਦੰਗੇ ਸ਼ੁਰੂ ਹੋਏ।
1950- ਸ਼ਾਮਾ ਪ੍ਰਸਾਦ ਮੁਖਰਜੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਵਾਲੇ ਪਹਿਲੇ ਮੰਤਰੀ ਬਣੇ।
1972- ਬੰਗਲਾਦੇਸ਼ ਰਾਸ਼ਟਰ ਮੰਡਲ ਦਾ ਮੈਂਬਰ ਬਣਿਆ।
1975- ਭਾਰਤ ਆਪਣਾ ਪਹਿਲਾ ਸੈਟੇਲਾਈਟ ਆਰੀਆਭੱਟ ਲਾਂਚ ਕਰ ਕੇ ਸਪੇਸ ਯੁੱਗ 'ਚ ਦਾਖਲ ਹੋਇਆ, ਇਹ ਭਾਰਤ ਦਾ ਪਹਿਲਾ ਵਿਗਿਆਨੀ ਸੈਟੇਲਾਈਟ ਸੀ।
1989- ਅਫਰੀਕੀ ਦੇਸ਼ ਸਿਏਰਾ ਲਿਓਨ ਨੇ ਗਣਤੰਤਰ ਦਾ ਐਲਾਨ ਕੀਤਾ।
2011- ਕਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ ਨੇ ਕਮਿਊਨਿਸਟ ਪਾਰਟੀ ਆਫ ਕਊਬਾ ਦੀ ਕੇਂਦਰੀ ਕਮੇਟੀ 'ਚ 45 ਸਾਲਾਂ ਤੱਕ ਬਣੇ ਰਹਿਣ ਤੋਂ ਬਾਅਦ ਅਸਤੀਫਾ ਦਿੱਤਾ।
DDCA ਮਾਣਹਾਨੀ ਕੇਸ: ਪਟਿਆਲਾ ਹਾਊਸ ਕੋਰਟ ਨੇ ਕੇਜਰੀਵਾਲ ਅਤੇ ਕੀਰਤੀ ਆਜ਼ਾਦ ਨੂੰ ਕੀਤਾ ਬਰੀ
NEXT STORY