ਵੈੱਬ ਡੈਸਕ- ਭਾਰਤ 'ਚ ਜਿੱਥੇ ਇਕ ਪਾਸੇ ਬੁਲੇਟ ਟਰੇਨ ਅਤੇ ਵੰਦੇ ਭਾਰਤ ਵਰਗੀਆਂ ਤੇਜ਼ ਰਫ਼ਤਾਰ ਵਾਲੀਆਂ ਟਰੇਨਾਂ ਦੀ ਚਰਚਾ ਹੋ ਰਹੀ ਹੈ, ਉੱਥੇ ਹੀ ਦੇਸ਼ 'ਚ ਇਕ ਅਜਿਹੀ ਟਰੇਨ ਵੀ ਮੌਜੂਦ ਹੈ ਜੋ ਆਪਣੀ ਸਭ ਤੋਂ ਘੱਟ ਰਫ਼ਤਾਰ ਲਈ ਜਾਣੀ ਜਾਂਦੀ ਹੈ। ਇਹ ਟਰੇਨ ਇੰਨੀ ਹੌਲੀ ਚੱਲਦੀ ਹੈ ਕਿ ਇਸ ਦੀ ਰਫ਼ਤਾਰ ਸੁਣ ਕੇ ਤੁਸੀਂ ਸ਼ਾਇਦ ਪੈਦਲ ਚੱਲਣ ਨੂੰ ਤਰਜੀਹ ਦਿਓਗੇ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੈਲਾਨੀਆਂ 'ਚ ਇਸ ਦੀ ਇੰਨੀ ਮੰਗ ਹੈ ਕਿ ਟਿਕਟਾਂ ਲਈ ਪਹਿਲਾਂ ਤੋਂ ਹੀ ਮਾਰੋ-ਮਾਰੀ ਰਹਿੰਦੀ ਹੈ।
ਸਿਰਫ਼ 9 ਕਿਲੋਮੀਟਰ ਪ੍ਰਤੀ ਘੰਟਾ ਹੈ ਰਫ਼ਤਾਰ
ਤਾਮਿਲਨਾਡੂ ਦੇ ਮੈਟੂਪਾਲਯਮ (Mettupalayam) ਤੋਂ ਊਟੀ ਤੱਕ ਚੱਲਣ ਵਾਲੀ ਨੀਲਗਿਰੀ ਮਾਊਂਟੇਨ ਰੇਲਵੇ ਭਾਰਤ ਦੀ ਸਭ ਤੋਂ ਸੁਸਤ ਟਰੇਨ ਮੰਨੀ ਜਾਂਦੀ ਹੈ। ਇਹ ਟਰੇਨ 46 ਕਿਲੋਮੀਟਰ ਦਾ ਸਫ਼ਰ ਤੈਅ ਕਰਨ 'ਚ ਲਗਭਗ 5 ਘੰਟੇ ਦਾ ਸਮਾਂ ਲੈਂਦੀ ਹੈ। ਇਸ ਦੀ ਔਸਤ ਰਫ਼ਤਾਰ ਸਿਰਫ਼ 9 ਕਿਲੋਮੀਟਰ ਪ੍ਰਤੀ ਘੰਟਾ ਹੈ। ਜਦਕਿ ਭਾਰਤੀ ਰੇਲਵੇ 'ਚ ਕਈ ਟਰੇਨਾਂ 150 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਦੌੜਦੀਆਂ ਹਨ, ਇਸ ਟਰੇਨ ਦੀ ਖ਼ਾਸੀਅਤ ਇਸ ਦੀ ਰਫ਼ਤਾਰ ਨਹੀਂ ਸਗੋਂ ਇਸ ਦਾ ਖੂਬਸੂਰਤ ਰਸਤਾ ਹੈ।
ਕਿਉਂ ਹੈ ਸੈਲਾਨੀਆਂ ਦੀ ਪਹਿਲੀ ਪਸੰਦ?
ਇਸ ਟਰੇਨ 'ਚ ਸਫਰ ਕਰਨਾ ਕਿਸੇ ਸੁਪਨੇ ਵਰਗਾ ਮਹਿਸੂਸ ਹੁੰਦਾ ਹੈ। ਰਸਤੇ 'ਚ 208 ਮੋੜ, 16 ਸੁਰੰਗਾਂ ਅਤੇ 250 ਤੋਂ ਵੱਧ ਪੁਲ ਆਉਂਦੇ ਹਨ। ਚਾਹ ਦੇ ਬਾਗਾਂ, ਸੰਘਣੀ ਹਰਿਆਲੀ ਅਤੇ ਪਹਾੜਾਂ ਦੇ ਵਿਚਕਾਰੋਂ ਗੁਜ਼ਰਦੀ ਇਹ ਟਰੇਨ ਸੈਲਾਨੀਆਂ ਨੂੰ ਕੁਦਰਤ ਦੇ ਬੇਹੱਦ ਕਰੀਬ ਲੈ ਜਾਂਦੀ ਹੈ। ਇੱਥੇ ਸਫਰ ਦੀ ਮੰਜ਼ਿਲ ਨਾਲੋਂ ਰਸਤਾ ਜ਼ਿਆਦਾ ਦਿਲ ਜਿੱਤ ਲੈਂਦਾ ਹੈ, ਜਿਸ ਕਾਰਨ ਲੋਕ ਇਸ ਨੂੰ ਜਾਣਬੁੱਝ ਕੇ ਚੁਣਦੇ ਹਨ।
ਇਤਿਹਾਸਕ ਅਤੇ ਤਕਨੀਕੀ ਮਹੱਤਤਾ
ਨੀਲਗਿਰੀ ਮਾਊਂਟੇਨ ਰੇਲਵੇ ਦੀ ਇਸ ਲਾਈਨ ਦਾ ਪ੍ਰਸਤਾਵ ਸਾਲ 1854 'ਚ ਰੱਖਿਆ ਗਿਆ ਸੀ, ਪਰ ਪਹਾੜੀ ਰਸਤਿਆਂ ਦੀਆਂ ਚੁਣੌਤੀਆਂ ਕਾਰਨ ਇਸ ਦਾ ਨਿਰਮਾਣ 1891 'ਚ ਸ਼ੁਰੂ ਹੋ ਕੇ 1908 'ਚ ਪੂਰਾ ਹੋਇਆ। ਇਹ ਟਰੇਨ 'ਰੈਕ ਐਂਡ ਪਿਨੀਅਨ ਸਿਸਟਮ' 'ਤੇ ਚੱਲਦੀ ਹੈ, ਜੋ ਇਸ ਨੂੰ ਪਹਾੜਾਂ ਦੀ ਤਿੱਖੀ ਚੜ੍ਹਾਈ ਚੜ੍ਹਨ 'ਚ ਮਦਦ ਕਰਦਾ ਹੈ। ਇਸ ਦੀ ਇਤਿਹਾਸਕ ਅਤੇ ਤਕਨੀਕੀ ਵਿਲੱਖਣਤਾ ਕਾਰਨ ਇਸ ਨੂੰ ਯੂਨੈਸਕੋ (UNESCO) ਵਰਲਡ ਹੈਰੀਟੇਜ ਸਾਈਟ ਦਾ ਦਰਜਾ ਵੀ ਹਾਸਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੋਸ਼ਲ ਮੀਡੀਆ ਯੂਜ਼ਰਸ ਹੋ ਜਾਓ ਸਾਵਧਾਨ ! ਕਰੋੜਾਂ ਲੋਕਾਂ ਦੇ ਪਾਸਵਰਡ ਹੋਏ ਲੀਕ, ਕਿਤੇ ਤੁਹਾਡਾ ਵੀ...
NEXT STORY