ਨਵੀਂ ਦਿੱਲੀ- ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੋਵਿਸ਼ੀਲਡ ਨੂੰ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਖ਼ੁਸ਼ੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸ਼ਾਇਦ ਇਕਮਾਤਰ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਦੇ 4 ਟੀਕੇ ਬਣ ਕੇ ਤਿਆਰ ਹਨ। ਇਨ੍ਹਾਂ ਚਾਰ ਟੀਕਿਆਂ 'ਚ ਕੋਵਿਸ਼ੀਲਡ, ਕੋਵੈਕਸੀਨ, ਫਾਈਜ਼ਰ ਅਤੇ ਜਾਇਡਸ ਕੈਡਿਲਾ ਸ਼ਾਮਲ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦਾ ਦਿਹਾਂਤ
ਮੌਜੂਦਾ ਸਮੇਂ ਭਾਰਤ 'ਚ ਕੋਰੋਨਾ ਦੇ 6 ਟੀਕਿਆਂ ਦਾ ਕਲੀਨਿਕਲ ਟ੍ਰਾਇਲ ਜਾਰੀ ਹੈ। ਇਨ੍ਹਾਂ 'ਚੋਂ ਕੋਵਿਸ਼ੀਲਡ ਅਤੇ ਕੋਵੈਕਸੀਨ ਵੀ ਸ਼ਾਮਲ ਹਨ। ਕੋਵਿਸ਼ੀਲਡ ਆਸਟ੍ਰਾਕਸੀ ਵੈਕਸੀਨ ਹੈ, ਜਿਸ ਨੂੰ ਐਸਟ੍ਰਜੇਨੇਕਾ ਅਤੇ ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਵਿਕਸਿਤ ਕੀਤਾ ਗਿਆ ਹੈ। ਕੋਵੈਕਸੀਨ ਭਾਰਤ ਦੀ ਬਾਇਓਟੇਕ ਵਲੋਂ ਭਾਰਤੀ ਮੈਡੀਕਲ ਖੋਜ ਕੌਂਸਲ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਜਾ ਰਹੀ ਦੇਸੀ ਟੀਕਾ ਹੈ। ਦੱਸਣਯੋਗ ਹੈ ਕਿ ਲੋਕਾਂ ਦੇ ਟੀਕਾਕਰਣ ਲਈ ਕਈ ਸੂਬਿਆਂ 'ਚ ਡਰਾਈ ਰਨ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਉਤਰਾਖੰਡ ਦੇ CM ਤ੍ਰਿਵੇਂਦਰ ਰਾਵਤ ਨੇ ਦਿੱਤੀ ਕੋਰੋਨਾ ਨੂੰ ਮਾਤ, ਏਮਜ਼ ਤੋਂ ਮਿਲੀ ਛੁੱਟੀ
NEXT STORY