ਨਵੀਂ ਦਿੱਲੀ (ਪ.ਸ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਅਫਗਾਨਿਸਤਾਨ ਨੇ ਅੱਤਵਾਦ ਦੇ ਖਤਰੇ ਖਿਲਾਫ ਮਿਲ ਕੇ ਲੜਾਈ ਲੜੀ ਸੀ ਅਤੇ ਉਸੇ ਤਰ੍ਹਾਂ ਇਕਜੁੱਟਤਾ ਅਤੇ ਸਾਂਝੇ ਤਹੱਈਏ ਦੇ ਨਾਲ ਕੋਵਿਡ-19 ਦਾ ਮੁਕਾਬਲਾ ਕਰਾਂਗੇ। ਕਣਕ ਅਤੇ ਦਵਾਈਆਂ ਦੀ ਸਪਲਾਈ 'ਤੇ ਭਾਰਤ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵਲੋਂ ਕੀਤੇ ਗਏ ਇਕ ਟਵੀਟ ਦੇ ਜਵਾਬ ਵਿਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਫਗਾਨਿਸਤਾਨ ਇਤਿਹਾਸ, ਭੂਗੋਲ ਅਤੇ ਸੰਸਕ੍ਰਿਤਕ ਸਬੰਧਾਂ ਦੇ ਆਧਾਰ 'ਤੇ ਇਕ ਵਿਸ਼ੇਸ਼ ਦੋਸਤੀ ਸਾਂਝੀ ਕਰਦੇ ਹਨ।
ਮੋਦੀ ਨੇ ਟਵੀਟ ਕੀਤਾ, ਲੰਬੇ ਸਮੇਂ ਤੱਕ ਅਸੀਂ ਅੱਤਵਾਦ ਦੇ ਖਤਰੇ ਖਿਲਾਫ ਸਾਂਝੇ ਤੌਰ 'ਤੇ ਲੜਾਈ ਲੜੀ ਹੈ। ਉਸੇ ਤਰ੍ਹਾਂ ਅਸੀਂ ਇਕਜੁੱਟਤਾ ਅਤੇ ਸਾਂਝੇ ਤਹੱਈਏ ਨਾਲ ਇਕੱਠੇ ਕੋਵਿਡ-19 ਖਿਲਾਫ ਲੜਾਈ ਲੜਾਂਗੇ। ਗਨੀ ਨੇ ਆਪਣੇ ਟਵਿੱਟਰ ਖਾਤੇ ਵਿਚ ਲਿਖਿਆ ਕਿ ਸ਼ੁਕਰੀਆ ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਾਈਡਰੋਕਸੀਕਲੋਰੋਕਵੀਨ ਦੀ 5 ਲੱਖ ਅਤੇ ਪੈਰਾਸੀਟਾਮੋਲ ਦੀਆਂ ਇਕ ਲੱਖ ਗੋਲੀਆਂ ਅਤੇ 75000 ਮੀਟ੍ਰਿਕ ਟਨ ਕਣਕ ਲਈ ਸ਼ੁਕਰੀਆ ਜਿਸ ਦੀ ਪਹਿਲੀ ਖੇਪ ਅਫਗਾਨਿਸਤਾਨ ਦੇ ਲੋਕਾਂ ਲਈ ਇਕ ਦੋ ਦਿਨ ਵਿਚ ਪਹੁੰਚ ਜਾਵੇਗੀ।
ਲਾਕਡਾਊਨ ਦੇ 27 ਦਿਨ ਬਾਅਦ ਰਾਜ ਸਭਾ ਸਕੱਤਰੇਤ 'ਚ ਕੰਮਕਾਰਜ ਸ਼ੁਰੂ
NEXT STORY