ਨਵੀਂ ਦਿੱਲੀ (ਭਾਸ਼ਾ)– ਭਾਰਤ ਨੇ ਸ਼ਨੀਵਾਰ ਪਾਕਿਸਤਾਨ ਕੋਲੋਂ ਮੰਗ ਕੀਤੀ ਕਿ 356 ਭਾਰਤੀ ਮਛੇਰਿਆਂ ਅਤੇ 2 ਉਨ੍ਹਾਂ ਆਮ ਨਾਗਰਿਕ ਕੈਦੀਆਂ ਦੀ ਰਿਹਾਈ ਯਕੀਨੀ ਬਣਾਈ ਜਾਏ ਜਿਨ੍ਹਾਂ ਦੀ ਨਾਗਰਿਕਤਾ ਦੀ ਪਹਿਲਾਂ ਹੀ ਪੁਸ਼ਟੀ ਹੋ ਚੁੱਕੀ ਹੈ। ਭਾਰਤੀ ਵਿਦੇਸ਼ ਮੰਤਰਾਲਾ ਨੇ ਪਾਕਿ ਸਰਕਾਰ ਨੂੰ ਇਹ ਬੇਨਤੀ ਦੋਵਾਂ ਦੇਸ਼ਾਂ ਦਰਮਿਆਨ ਮਛੇਰਿਆਂ ਅਤੇ ਆਮ ਸਿਵਲ ਕੈਦੀਆਂ ਦੀ ਸੂਚੀ ਦੇ ਅਦਾਨ-ਪ੍ਰਦਾਨ ਦੇ ਸੰਦਰਭ ਵਿਚ ਕੀਤੀ ਹੈ। ਦੋਵਾਂ ਦੇਸ਼ਾਂ ਦਰਮਿਆਨ 2008 ਵਿਚ ਇਕ ਸਮਝੌਤਾ ਹੋਇਆ ਸੀ, ਜਿਸ ਅਧੀਨ ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਸੂਚੀਆਂ ਦਾ ਵਟਾਂਦਰਾ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ 27 ਹਜ਼ਾਰ ਤੋਂ ਵੱਧ, ਓਮੀਕ੍ਰੋਨ ਦੇ ਇੰਨੇ ਕੇਸ ਆਏ ਸਾਹਮਣੇ
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ 282 ਸਿਵਲ ਕੈਦੀਆਂ ਅਤੇ 73 ਮਛੇਰਿਆਂ ਦੀ ਸੂਚੀ ਪਾਕਿਸਤਾਨ ਨੂੰ ਸੌਂਪੀ ਹੈ। ਇਹ ਸਭ ਭਾਰਤ ਦੀ ਹਿਰਾਸਤ ਵਿਚ ਹਨ। ਇਸੇ ਤਰ੍ਹਾਂ ਪਾਕਿਸਤਾਨ ਨੇ ਆਪਣੀ ਹਿਰਾਸਤ ਵਿਚ ਰਹਿਣ ਵਾਲੇ 51 ਸਿਵਲ ਕੈਦੀਆਂ ਅਤੇ 577 ਮਛੇਰਿਆਂ ਦੀ ਸੂਚੀ ਭਾਰਤ ਨੂੰ ਸੌਂਪੀ ਹੈ। ਇਨ੍ਹਾਂ ਸਭ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਹ ਭਾਰਤੀ ਨਾਗਰਿਕ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯਾਤਰੀਆਂ ਨਾਲ ਭਰੀ ਬੱਸ ਨਦੀ ’ਚ ਡਿੱਗੀ, ਮਾਸੂਮ ਬੱਚੇ ਸਮੇਤ 3 ਦੀ ਮੌਤ, 28 ਜ਼ਖਮੀ
NEXT STORY