ਨਵੀਂ ਦਿੱਲੀ — ਕੋਰੋਨਾ ਵਾਇਰਸ ਨੂੰ ਰੋਕਣ ਲਈ ਭਾਰਤ ਨੇ ਨਵੀਂ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਭਾਰਤ ਵੇ 18 ਮਾਰਚ ਤੋਂ ਯੂਰੋਪੀ ਯੂਨੀਅਨ ਦੇ ਦੇਸ਼ਾਂ, ਬ੍ਰਿਟੇਨ ਅਤੇ ਤੁਰਕੀ ਤੋਂ ਆਉਣ ਵਾਲੀ ਪੈਸੇਂਜਰ ਏਅਰਲਾਇੰਸ 'ਤੇ ਰੋਕ ਲਗਾ ਦਿੱਤੀ ਹੈ।
ਇਸ ਤੋਂ ਇਲਾਵਾ ਸਿਹਤ ਮੰਤਰਾਲਾ ਨੇ ਕਿਹਾ ਕਿ ਜਾਪਾਨ, ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਦੇ ਜਿਨ੍ਹਾਂ ਨਾਗਰਿਕਾਂ ਨੂੰ ਤਿੰਨ ਮਾਰਚ ਤੋਂ ਪਹਿਲਾਂ ਭਾਰਤ ਲਈ ਵੀਜ਼ਾ ਮਿਲਿਆ ਸੀ ਅਤੇ ਹਾਲੇ ਵੀ ਭਾਰਤ 'ਚ ਨਹੀਂ ਆਏ ਹਨ। ਉਨ੍ਹਾਂ ਦਾ ਵੀਜ਼ਾ ਤਤਕਾਲ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਹੈ। ਇਸ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਦੇ ਜਿਹੜੇ ਨਾਗਰਿਕ ਭਾਰਤ ਯਾਤਰਾ ਕਿਸੇ ਵੀ ਹਾਲ 'ਚ ਟਾਲ ਨਹੀਂ ਸਕਦੇ ਉਹ ਭਾਰਤੀ ਦੂਤਘਰ ਨਾਲ ਸਪੰਰਕ ਕਰਨ।
ਸ਼ਿਵ ਸੈਨਾ ਦੇ ਅਹੁਦੇਦਾਰ ਦੀ ਗੋਲੀ ਮਾਰ ਕੇ ਹੱਤਿਆ
NEXT STORY