ਕੋਕਰਾਝਾਰ (ਭਾਸ਼ਾ)- ਆਸਾਮ ਸਰਹੱਦ 'ਤੇ ਸਥਿਤ ਭਾਰਤ-ਭੂਟਾਨ ਸਰਹੱਦੀ ਗੇਟ 'ਸਮਦਰੂਪ ਜੋਂਗਖਰ' ਅਤੇ 'ਗੇਲੇਫੂ' ਕੋਰੋਨਾ ਫੈਲਣ ਤੋਂ ਬਾਅਦ ਪਹਿਲੀ ਵਾਰ 23 ਸਤੰਬਰ ਨੂੰ ਸੈਲਾਨੀਆਂ ਲਈ ਖੋਲ੍ਹੇ ਜਾਣਗੇ। ਭੂਟਾਨ ਦੇ ਗ੍ਰਹਿ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲਾ ਦੇ ਡਾਇਰੈਕਟਰ (ਕਾਨੂੰਨ ਅਤੇ ਵਿਵਸਥਾ) ਤਾਸ਼ੀ ਪੇਨਜੋਰ ਦੀ ਅਗਵਾਈ ਵਿਚ ਇਕ ਭੂਟਾਨੀ ਵਫ਼ਦ ਨੇ ਬੁੱਧਵਾਰ ਨੂੰ ਕੋਕਰਾਝਾਰ 'ਚ ਬੋਡੋਲੈਂਡ ਟੈਰੀਟੋਰੀਅਲ ਕੌਂਸਲ (ਬੀ.ਟੀ.ਸੀ.) ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਢਾਈ ਸਾਲ ਦੇ ਅੰਤਰਾਲ ਤੋਂ ਗੇਟ ਮੁੜ ਖੋਲ੍ਹਣ ਦਾ ਐਲਾਨ ਕੀਤਾ।
ਪੇਨਜੋਰ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ 'ਚ ਸੁਧਾਰ ਦੇ ਮੱਦੇਨਜ਼ਰ ਭੂਟਾਨ ਸਰਕਾਰ ਨੇ 23 ਸਤੰਬਰ ਤੋਂ ਵਪਾਰ, ਵਣਜ ਅਤੇ ਅਧਿਕਾਰਤ ਆਵਾਜਾਈ ਲਈ ਦੇਸ਼ ਦੀਆਂ ਸਰਹੱਦਾਂ ਨੂੰ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ,“ਪਿਛਲੇ ਢਾਈ ਸਾਲਾਂ 'ਚ, ਦੋਹਾਂ ਪਾਸਿਆਂ ਦੇ ਕਈ ਅਧਿਕਾਰੀ ਬਦਲ ਗਏ ਹਨ ਅਤੇ ਅਸੀਂ ਦੋਹਾਂ ਦੇਸ਼ਾਂ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਲਈ ਜ਼ਰੂਰੀ ਦੋਸਤੀ ਅਤੇ ਨਿੱਜੀ ਸੰਪਰਕ ਸਥਾਪਤ ਕਰਨ ਲਈ ਬੈਠਕਾਂ ਨਹੀਂ ਕਰ ਸਕੇ। ਅਸੀਂ ਅਜਿਹੀਆਂ ਹੋਰ ਬੈਠਕਾਂ ਕਰਨ ਨੂੰ ਲੈ ਕੇ ਉਤਸੁਕ ਹਾਂ।” ਪੇਨਜੋਰ ਨੇ ਭਾਰਤੀ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਗੇਲੇਫੂ ਅਤੇ ਸਮਦਰੂਪ ਜੋਂਗਖਰ ਗੇਟਾਂ ਰਾਹੀਂ ਭੂਟਾਨ ਵਿਚ ਦਾਖ਼ਲ ਹੋਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸਥਾਨਾਂ ਦੀ ਯਾਤਰਾ ਕਰਨ।
PM ਮੋਦੀ ਅੱਜ ਉਜ਼ਬੇਕਿਸਤਾਨ ਹੋਣਗੇ ਰਵਾਨਾ, SCO ਸ਼ਿਖਰ ਸੰਮੇਲਨ ’ਚ ਲੈਣਗੇ ਹਿੱਸਾ
NEXT STORY