ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ ਸ਼ਨੀਵਾਰ ਨੂੰ 83 ਤੱਕ ਪਹੁੰਚ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ 'ਚ ਦਿੱਲੀ ਅਤੇ ਕਰਨਾਟਕ 'ਚ ਹੋਈ ਇਕ-ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵੀ ਸ਼ਾਮਲ ਹਨ। ਸਾਊਦੀ ਅਰਬ ਤੋਂ ਹਾਲ ਹੀ 'ਚ ਆਏ ਕਲਬੁਰਗੀ ਦੇ 76 ਸਾਲਾ ਇਕ ਵਿਅਕਤੀ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ, ਜਦੋਂ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਡ ਦਿੱਲੀ ਦੀ 68 ਸਾਲਾ ਇਕ ਔਰਤ ਦੀ ਸ਼ੁੱਕਰਵਾਰ ਰਾਤ ਰਾਮ ਮਨੋਹਰ ਲੋਹੀਆ (ਆਰ.ਐੱਮ.ਐੱਲ.) ਹਸਪਤਾਲ 'ਚ ਹੋ ਗਈ ਸੀ। ਸਿਹਤ ਮੰਤਰਾਲੇ ਨੇ ਦੱਸਿਆ ਕਿ ਔਰਤ ਦਾ ਬੇਟਾ ਵਿਦੇਸ਼ ਤੋਂ ਆਇਆ ਸੀ ਅਤੇ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਸੀ। ਔਰਤ ਦੀ ਮੌਤ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਹੋਈ।
ਇਨ੍ਹਾਂ ਸੂਬਿਆਂ 'ਚ ਹਨ ਇੰਨੇ ਮਰੀਜ਼
ਦਿੱਲੀ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ 7 ਮਾਮਲੇ ਅਤੇ ਉੱਤਰ ਪ੍ਰਦੇਸ਼ 'ਚ 11 ਮਾਮਲੇ ਸਾਹਮਣੇ ਆਏ ਹਨ। ਕਰਨਾਟਕ 'ਚ ਕੋਰੋਨਾ ਵਾਰਿਸ ਦੇ 6 ਮਰੀਜ਼, ਜਦੋਂ ਕਿ ਮਹਾਰਾਸ਼ਟਰ 14 ਅਤੇ ਲੱਦਾਖ 'ਚ ਤਿੰਨ ਮਰੀਜ਼ ਹਨ। ਇਸ ਤੋਂ ਇਲਾਵਾ ਰਾਜਸਥਾਨ, ਤੇਲੰਗਾਨਾ, ਤਾਮਿਲਨਾਡੂ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼ ਅਤੇ ਪੰਜਾਬ ਤੋਂ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਕੇਰਲ 'ਚ ਕੋਰੋਨਾ ਵਾਇਰਸ ਦੇ 19 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ ਤਿੰਨ ਮਰੀਜ਼ਾਂ ਨੂੰ ਪਿਛਲੇ ਮਹੀਨੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ।
83 ਪੀੜਤਾਂ 'ਚੋਂ 17 ਵਿਦੇਸ਼ੀ ਨਗਾਰਿਕ
ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ 83 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚ 17 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਇਨ੍ਹਾਂ 'ਚੋਂ ਇਟਲੀ ਦੇ 16 ਸੈਲਾਨੀ ਅਤੇ ਕੈਨੇਡਾ ਦਾ ਇਕ ਨਾਗਰਿਕ ਹੈ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਕੋਵਿਡ-19 ਨੂੰ ਇਕ ਮਹਾਮਾਰੀ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਸਕੱਤਰ ਅਨਿਲ ਮਲਿਕ ਨੇ ਕਿਹਾ ਸੀ ਕਿ ਕੇਰਲ ਚਾਰ ਭਾਰਤ-ਨੇਪਾਲ ਸਰਹੱਦੀ ਚੌਕੀਆਂ ਸੰਚਾਲਤ ਰਹਿਣਗੀਆਂ ਅਤੇ ਭੂਟਾਨ ਤੇ ਨੇਪਾਲ ਦੇ ਨਾਗਰਿਕਾਂ ਲਈ ਦੇਸ਼ 'ਚ ਵੀਜ਼ਾ ਮੁਕਤ ਪ੍ਰਵੇਸ਼ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਗਲਿਆਰੇ ਨੂੰ ਬੰਦ ਕਰਨ ਦਾ ਫੈਸਲਾ ਵਿਚਾਰ ਅਧੀਨ ਹੈ।
ਹਿਮਾਚਲ 'ਚ ਤਾਜ਼ਾ ਬਰਫਬਾਰੀ ਅਤੇ ਬਾਰਿਸ਼, ਵਧੀ ਠੰਡ
NEXT STORY