ਸ਼ਿਮਲਾ—ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਕਈ ਉੱਪਰਲੇ ਇਲਾਕਿਆਂ ਸਮੇਤ ਵੱਖ-ਵੱਖ ਹਿਸਿਆਂ 'ਚ ਤਾਜ਼ਾ ਬਰਫਬਾਰੀ ਹੋਈ ਹੈ। ਸ਼ਿਮਲਾ ਦੇ ਜਾਖੂ 'ਚ ਅੱਜ ਭਾਵ ਸ਼ਨੀਵਾਰ ਸਵੇਰਸਾਰ ਭਾਰੀ ਬਰਫਬਾਰੀ ਹੋਈ ਹੈ, ਜਿਸ ਕਾਰਨ ਇੱਥੇ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ। ਜਾਖੂ 'ਚ ਭਾਰੀ ਬਰਫਬਾਰੀ ਕਾਰਨ ਘਰਾਂ ਦੇ ਸਾਹਮਣੇ ਖੜ੍ਹੀਆਂ ਕਾਰਾਂ ਪੂਰੀਆਂ ਤਰ੍ਹਾਂ ਨਾਲ ਬਰਫ ਨਾਲ ਢੱਕੀਆਂ ਗਈਆਂ। ਭਾਰੀ ਬਰਫਬਾਰੀ ਕਾਰਨ ਸੜਕਾਂ 'ਤੇ ਵੀ ਬਰਫ ਜਮਾਉਣ ਨਾਲ ਫਿਸਲਣ ਵੱਧ ਗਈ।
ਅਧਿਕਾਰੀਆਂ ਨੇ ਅੱਜ ਭਾਵ ਸ਼ਨੀਵਾਰ ਨੂੰ ਦੱਸਿਆ ਹੈ ਕਿ ਕੁਫਰੀ, ਨਾਰਕੰਢਾ, ਖਿੜਕੀ, ਖੜਾਪੱਥਰ 'ਚ ਵੀ ਬਰਫਬਾਰੀ ਹੋਈ ਹੈ ਜਦਕਿ ਸੂਬੇ ਦੇ ਕਈ ਹੋਰ ਹਿੱਸਿਆਂ 'ਚ ਹਲਕੀ ਤੋਂ ਮੱਧਮ ਪੱਧਰ ਦੀ ਬਾਰਿਸ਼ ਹੋਈ ਹੈ। ਰਾਤ ਭਰ ਫਿਰ ਬਰਫਬਾਰੀ ਅਤੇ ਬਾਰਿਸ਼ ਤੋਂ ਬਾਅਦ ਸੂਬੇ 'ਚ ਸ਼ੀਤ ਲਹਿਰ ਹੋਰ ਤੇਜ਼ ਹੋ ਗਈ ਹੈ।
ਸ਼ਿਮਲਾ ਦੇ ਐੱਸ.ਪੀ. ਓਮਪਤੀ ਜਮਵਾਲ ਨੇ ਕਿਹਾ ਹੈ ਕਿ ਸ਼ਿਮਲਾ ਜ਼ਿਲੇ 'ਚ ਕੁਫਰੀ, ਖੜਾਪੱਥਰ, ਨਾਰਕੰਢਾ ਅਤੇ ਖਿੜਕੀ 'ਚ ਪੂਰੀ ਰਾਤ ਬਰਫਬਾਰੀ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਪੱਛਮੀ ਗੜਬੜੀ ਦੇ ਚੱਲਦਿਆਂ ਸੂਬੇ 'ਚ ਮੌਸਮ ਖਰਾਬ ਰਹੇਗਾ। ਦੱਸਣਯੋਗ ਹੈ ਕਿ ਭਾਰੀ ਬਾਰਿਸ਼ ਕਾਰਨ ਚੌਪਾਲ ਦੇ ਨੇਰਵਾ 'ਚ ਪੁਰਾਣੇ ਬੱਸ ਅੱਡੇ ਦੇ ਨੇੜੇ ਨਾਲੇ 'ਚ ਹੜ੍ਹ ਆ ਗਿਆ ਜਿਸ ਕਾਰਨ ਇਕ ਕਾਰ ਪਾਣੀ 'ਚ ਰੁੜ੍ਹ ਗਈ।
ਕੋਰੋਨਾ ਵਾਇਰਸ : ਇਟਲੀ 'ਚ ਫਸੇ 21 ਯਾਤਰੀਆਂ ਨੂੰ ਕੇਰਲ ਲਿਆਂਦਾ ਗਿਆ
NEXT STORY