ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਵਿਰੁੱਧ ਜੰਗ 'ਚ 2 ਟੀਕਿਆਂ ਕੋਵਿਸ਼ੀਲਡ ਅਤੇ ਕੋਵੈਕਸੀਨ ਨੂੰ ਇਸਤੇਮਾਲ ਦੀ ਮਨਜ਼ੂਰੀ ਮਿਲ ਗਈ ਹੈ। ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਐਤਵਾਰ ਨੂੰ ਦੋਵੇਂ ਟੀਕਿਆਂ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ। ਹੁਣ ਦੇਸ਼ 'ਚ ਇਸ ਵੈਕਸੀਨ ਨੂੰ ਜਨਤਕ ਰੂਪ ਨਾਲ ਗਾਇਆ ਜਾ ਸਕੇਗਾ। ਹਾਲਾਂਕਿ ਇਸ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਅਫ਼ਵਾਹਾਂ ਉਡਾਈਆਂ। ਕੁਝ ਲੋਕਾਂ ਨੇ ਵੈਕਸੀਨ ਦੇ ਸਾਈਡ ਇਫ਼ੈਕਟ ਨੂੰ ਵਧਾ-ਚੜ੍ਹਾ ਕੇ ਦੱਸਿਆ। ਕੁਝ ਲੋਕਾਂ ਨੇ ਕਿਹਾ ਕਿ ਇਸ ਵੈਕਸੀਨ ਨੂੰ ਲੈਣ ਨਾਲ ਇਨਸਾਨ ਨਪੁੰਸਕ ਹੋ ਸਕਦਾ ਹੈ। ਅੱਜ ਡੀ.ਸੀ.ਜੀ.ਆਈ. ਦੇ ਡਾਇਰੈਕਟਰ ਵੀ.ਜੀ. ਸੋਮਾਨੀ ਨੇ ਇਨ੍ਹਾਂ ਅਫ਼ਵਾਹਾਂ ਨੂੰ ਬਕਵਾਸ ਦੱਸਿਆ ਅਤੇ ਇਸ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ।
ਇਹ ਵੀ ਪੜ੍ਹੋ : ਮੀਂਹ ਅਤੇ ਠੰਡ ਵਿਚਾਲੇ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਸੌਂਣ ਲਈ ਬਣਾਏ ਗਏ ਟੈਂਟ ਤੇ ਕੱਪੜੇ ਹੋਏ ਗਿੱਲੇ
ਡੀ.ਸੀ.ਜੀ.ਆਈ. ਦੇ ਡਾਇਰੈਕਟਰ ਵੀ.ਜੀ. ਸੋਮਾਨੀ ਤੋਂ ਪੁੱਛਿਆ ਗਿਆ ਹੈ ਕਿ ਅਜਿਹੀਆਂ ਅਫ਼ਵਾਹਾਂ ਚੱਲ ਰਹੀ ਹੈ ਕਿ ਇਸ ਟੀਕੇ ਨੂੰ ਲੈਣ ਨਾਲ ਆਦਮੀ ਨਪੁੰਸਕ ਹੋ ਸਕਦਾ ਹੈ? ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਇਹ ਇਕਦਮ ਬਕਵਾਸ ਗੱਲ ਹੈ ਅਤੇ ਇਸ ਨੂੰ ਥੋੜ੍ਹੀ ਜਿਹੀ ਵੀ ਤਵਜੋਂ ਨਹੀਂ ਦੇਣੀ ਚਾਹੀਦੀ। ਟੀਕੇ ਦੇ ਸਾਈਡ ਇਫੈਕਟ ਬਾਰੇ ਵੀ.ਜੀ. ਸੋਮਾਨੀ ਨੇ ਕਿਹਾ ਕਿ ਇਹ ਟੀਕੇ 110 ਫੀਸਦੀ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਟੀਕੇ ਦੀ ਸੁਰੱਖਿਆ ਨੂੰ ਲੈ ਕੇ ਥੋੜ੍ਹੀ ਜਿਹੀ ਵੀ ਚਿੰਤਾ ਹੁੰਦੀ ਤਾਂ ਉਹ ਇਸ ਦੇ ਇਸਤੇਮਾਲ ਦੀ ਮਨਜ਼ੂਰੀ ਨਹੀਂ ਦਿੰਦੇ। ਇਨ੍ਹਾਂ ਨੇ ਕਿਹਾ ਕਿ ਵੈਕਸੀਨ ਲੈਣ ਤੋਂ ਬਾਅਦ ਹਲਕਾ ਬੁਖ਼ਾਰ, ਸਿਰਦਰਦ, ਐਲਰਜੀ ਵਰਗੀਆਂ ਮਾਮੂਲੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਵੈਕਸੀਨ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਨੂੰ ਭਾਜਪਾ ਦੀ ਰਾਜਨੀਤਕ ਵੈਕਸੀਨ ਦੱਸਿਆ ਸੀ। ਇਸ ਤੋਂ ਬਾਅਦ ਅਖਿਲੇਸ਼ ਦੇ ਵਿਧਾਇਕ ਆਸ਼ੂਤੋਸ਼ ਸਿਨਹਾ ਨੇ ਕਿਹਾ ਸੀ ਕਿ ਇਹ ਵੈਕਸੀਨ ਨਪੁੰਸਕ ਬਣਾਉਣ ਵਾਲੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀ ਇਹ ਗੱਲ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੋਰੋਨਾ ਟੀਕਿਆਂ ਨੂੰ ਮਨਜ਼ੂਰੀ ਮਾਣ ਦੀ ਗੱਲ, ਦੋਵੇਂ ਮੇਡ ਇਨ ਇੰਡੀਆ ਹਨ : PM ਮੋਦੀ
NEXT STORY