ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਸੰਘਣੀ ਆਬਾਦੀ ਦੇ ਬਾਵਜੂਦ ਭਾਰਤ 'ਚ ਪ੍ਰਤੀ ਲੱਖ ਵਿਅਕਤੀ 'ਤੇ ਕੋਵਿਡ-19 ਦੇ ਮਾਮਲੇ ਦੁਨੀਆ 'ਚ ਸਭ ਤੋਂ ਘੱਟ ਹਨ ਅਤੇ ਠੀਕ ਹੋਣ ਦੀ ਦਰ ਹੁਣ ਕਰੀਬ 56 ਫੀਸਦੀ ਪਹੁੰਚ ਗਈ ਹੈ। ਮੰਤਰਾਲੇ ਨੇ ਡਬਲਿਊ.ਐੱਚ.ਓ. ਦੀ 21 ਜੂਨ ਦੀ 153ਵੀਂ ਸਥਿਤੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਭਾਰਤ 'ਚ ਪ੍ਰਤੀ ਇਕ ਲੱਖ ਆਬਾਦੀ 'ਤੇ ਕੋਰੋਨਾ ਵਾਇਰਸ ਦੇ 30.04 ਮਾਮਲੇ ਹਨ, ਜਦੋਂ ਕਿ ਗਲੋਬਲ ਔਸਤ ਤਿੰਨ ਗੁਣਾ ਤੋਂ ਵੀ ਵਧ 114.67 ਫੀਸਦੀ ਹਨ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ,''ਇਹ ਘੱਟ ਮਾਮਲੇ ਕੋਵਿਡ-19 ਦੀ ਰੋਕਥਾਮ, ਪ੍ਰਸਾਰ ਰੋਕਣ ਅਤੇ ਪ੍ਰਬੰਧਨ ਲਈ ਕੇਂਦਰ ਸਰਕਾਰ ਨਾਲ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੁੱਕੇ ਗਏ ਚੌਕਸੀ ਕਦਮਾਂ ਦੀ ਬਦੌਲਤ ਹੋਇਆ ਹੈ।''
ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਸਥਿਤੀ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ 'ਚ ਪ੍ਰਤੀ ਲੱਖ ਆਬਾਦੀ 'ਤੇ 671.24 ਮਾਮਲੇ ਹਨ, ਜਦੋਂ ਕਿ ਜਰਮਨੀ, ਸਪੇਨ, ਬ੍ਰਾਜ਼ੀਲ ਅਤੇ ਬ੍ਰਿਟੇਨ 'ਚ ਪ੍ਰਤੀ ਲੱਖ ਆਬਾਦੀ ਦੇ 583.88, 526.22, 489.42 ਅਤੇ 448.86 ਮਾਮਲੇ ਅਤੇ 223.53 ਮਾਮਲੇ ਹਨ। ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਸੋਮਵਾਰ ਸਵੇਰੇ ਦੇਸ਼ 'ਚ ਕੋਰੋਨਾ ਵਾਇਰਸ ਦੇ 4,25,282 ਮਾਮਲੇ ਅਤੇ 13,699 ਲੋਕਾਂ ਦੀ ਮੌਤ ਹੋਈ ਹੈ।
ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟੇ 'ਚ 9,440 ਮਰੀਜ਼ ਠੀਕ ਹੋਏ। ਇਸ ਤਰ੍ਹਾਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,37,195 ਹੋ ਗਈ ਹੈ ਅਤੇ ਠੀਕ ਹੋਣ ਦੀ ਦਰ 55.77 ਫੀਸਦੀ 'ਤੇ ਪਹੁੰਚ ਗਈ ਹੈ। ਮੰਤਰਾਲੇ ਅਨੁਸਾਰ ਮੌਜੂਦਾ ਸਮੇਂ ਇਨਫੈਕਸ਼ਨ ਦੇ 1,74,387 ਮਾਮਲੇ ਹਨ ਅਤੇ ਸਾਰੇ ਮੈਡੀਕਲ ਨਿਗਰਾਨੀ 'ਚ ਹਨ। ਮੰਤਰਾਲੇ ਨੇ ਕਿਹਾ,''ਠੀਕ ਹੋਣ ਵਾਲੇ ਮਰੀਜ਼ਾਂ ਅਤੇ ਮੌਜੂਦਾ ਮਰੀਜ਼ਾਂ ਦਰਮਿਆਨ ਅੰਤਰ ਵਧਣਾ ਜਾਰੀ ਹੈ।'' ਕੋਵਿਡ-19 ਦੀ ਜਾਂਚ ਦੇ ਦਾਇਰੇ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ ਅਤੇ ਸਰਕਾਰੀ ਪ੍ਰਯੋਗਸ਼ਾਲਾ ਦੀ ਗਿਣਤੀ ਵਧ ਕੇ 723 ਅਤੇ ਨਿੱਜੀ ਪ੍ਰਯੋਗਸ਼ਾਲਾ ਦੀ ਗਿਣਤੀ 262 ਹੋ ਗਈ ਹੈ। ਕੁੱਲ 985 ਪ੍ਰਯੋਗਸ਼ਾਲਾ 'ਚ ਕੋਵਿਡ-19 ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਅਨੁਸਾਰ 21 ਜੂਨ ਤੱਕ 69,50,493 ਨਮੂਨੇ ਲਏ ਗਏ। ਐਤਵਾਰ ਨੂੰ 1,43,267 ਨਮੂਨੇ ਲਏ ਗਏ। ਸੋਮਵਾਰ ਨੂੰ ਸਵੇਰੇ 8 ਵਜੇ ਤੱਕ ਕੋਵਿਡ-19 ਦੇ 14,821 ਨਵੇਂ ਮਾਮਲੇ ਆਏ, ਜਿਸ ਨਾਲ ਪੀੜਤ ਲੋਕਾਂ ਦੀ ਗਿਣਤੀ 4,25,282 ਹੋ ਗਈ ਅਤੇ 445 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 13,699 ਹੋ ਗਈ। ਪੀੜਤ ਲੋਕਾਂ ਦੀ ਗਿਣਤੀ 3 ਲੱਖ ਦੇ ਪਾਰ ਕਰਨ ਦੇ 8 ਦਿਨਾਂ ਬਾਅਦ ਹੀ ਪੀੜਤ ਲੋਕਾਂ ਦੀ ਗਿਣਤੀ 4 ਲੱਖ ਤੋਂ ਵਧ ਹੋ ਗਈ। ਇਕ ਜੂਨ ਦੇ ਬਾਅਦ ਤੋਂ ਇਨਫੈਕਸ਼ਨ ਦੇ 2,34,747 ਮਾਮਲੇ ਆਏ ਹਨ। ਲਗਾਤਾਰ 11ਵੇਂ ਦਿਨ ਸੋਮਵਾਰ ਨੂੰ ਦੇਸ਼ 'ਚ 10 ਹਜ਼ਾਰ ਤੋਂ ਵੱਧ ਮਾਮਲੇ ਆਏ।
ਜੰਮੂ-ਕਸ਼ਮੀਰ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 84
NEXT STORY