ਨਵੀਂ ਦਿੱਲੀ/ਕੋਲੰਬੋ (ਭਾਸ਼ਾ)- ਭਾਰਤ ਨੇ ਬੁੱਧਵਾਰ ਨੂੰ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ 'ਬੇਬੁਨਿਆਦ ਅਤੇ ਅਟਕਲਾਂ' ਕਰਾਰ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡ ਕੇ ਮਾਲਦੀਵ ਜਾਣ ਵਿਚ ਮਦਦ ਕੀਤੀ ਹੈ। ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਦੇ ਕਾਰਨ ਰਾਜਪਕਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਖ਼ਿਲਾਫ਼ ਵੱਧ ਰਹੇ ਜਨਤਕ ਰੋਸ ਦੇ ਵਿਚਕਾਰ ਬੁੱਧਵਾਰ ਨੂੰ ਫ਼ੌਜ ਦੇ ਜਹਾਜ਼ 'ਚ ਦੇਸ਼ ਛੱਡ ਕੇ ਮਾਲਦੀਵ ਪਹੁੰਚ ਗਏ। 73 ਸਾਲਾ ਸ਼੍ਰੀਲੰਕਾ ਦੇ ਨੇਤਾ ਆਪਣੀ ਪਤਨੀ ਅਤੇ 2 ਸੁਰੱਖਿਆ ਅਧਿਕਾਰੀਆਂ ਨਾਲ ਫ਼ੌਜ ਦੇ ਜਹਾਜ਼ ਵਿਚ ਦੇਸ਼ ਛੱਡ ਗਏ। ਸ਼੍ਰੀਲੰਕਾ 'ਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ,"ਹਾਈ ਕਮਿਸ਼ਨ ਨੇ 'ਬੇਬੁਨਿਆਦ ਅਤੇ ਸਿਰਫ਼ ਅਟਕਲਾਂ' ਵਾਲੀਆਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਕਿ ਭਾਰਤ ਨੇ ਸ੍ਰੀਲੰਕਾ ਤੋਂ ਗੋਤਾਬਾਯਾ ਰਾਜਪਕਸ਼ੇ ਦੀ ਮਦਦ ਕੀਤੀ ਸੀ।"
ਇਹ ਵੀ ਪੜ੍ਹੋ : ਆਟੋ 'ਚ ਸਵਾਰ ਸਨ ਮਿੰਨੀ ਬੱਸ ਜਿੰਨੇ ਯਾਤਰੀ, ਉੱਤਰ ਪ੍ਰਦੇਸ਼ ਦੀ ਇਹ ਵੀਡੀਓ ਵੇਖ ਹੋਵੇਗੇ ਹੈਰਾਨ
ਉਸ ਨੇ ਕਿਹਾ,"ਇਹ ਦੋਹਰਾਇਆ ਜਾਂਦਾ ਹੈ ਕਿ ਭਾਰਤ ਲੋਕਤੰਤਰੀ ਸਾਧਨਾਂ ਅਤੇ ਕਦਰਾਂ-ਕੀਮਤਾਂ, ਸਥਾਪਤ ਲੋਕਤੰਤਰੀ ਸੰਸਥਾਵਾਂ ਅਤੇ ਸੰਵਿਧਾਨਕ ਢਾਂਚੇ ਰਾਹੀਂ ਖੁਸ਼ਹਾਲੀ ਅਤੇ ਤਰੱਕੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿਚ ਸ਼੍ਰੀਲੰਕਾ ਦੇ ਲੋਕਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ।" ਇਸ ਵਿਚ ਕਿਹਾ ਗਿਆ ਹੈ,"ਸਰਕਾਰ ਦੀ ਬੇਨਤੀ 'ਤੇ ਅਤੇ ਇਸ ਅਨੁਸਾਰ ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਨੂੰ ਸੌਂਪੀਆਂ ਗਈਆਂ ਸ਼ਕਤੀਆਂ ਦੇ ਨਾਲ ਰੱਖਿਆ ਮੰਤਰਾਲਾ ਦੀ ਪੂਰੀ ਮਨਜ਼ੂਰੀ ਦੇ ਨਾਲ ਰਾਸ਼ਟਰਪਤੀ, ਉਨ੍ਹਾਂ ਦੀ ਪਤਨੀ ਅਤੇ 2 ਸੁਰੱਖਿਆ ਅਧਿਕਾਰੀਆਂ ਨੂੰ 13 ਜੁਲਾਈ ਨੂੰ ਸ਼੍ਰੀਲੰਕਾ ਦੇ ਕਾਟੂਨਾਇਕੇ ਕੌਮਾਂਤਰੀ ਹਵਾਈ ਅੱਡੇ ਤੋਂ ਮਾਲਦੀਵ ਲਈ ਰਵਾਨਾ ਕੀਤਾ ਗਿਆ ਹੈ। ਹਵਾਈ ਫ਼ੌਜ ਜਹਾਜ਼ ਮੁਹੱਈਆ ਕਰਵਾਇਆ ਗਿਆ ਸੀ।” ਅਜਿਹਾ ਦੱਸਿਆ ਜਾ ਰਿਹਾ ਹੈ ਕਿ ਰਾਜਪਕਸ਼ੇ ਨਵੀਂ ਸਰਕਾਰ ਦੁਆਰਾ ਗ੍ਰਿਫ਼ਤਾਰੀ ਦੀ ਸੰਭਾਵਨਾ ਤੋਂ ਬਚਣ ਲਈ ਅਸਤੀਫ਼ਾ ਦੇਣ ਤੋਂ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ। ਦੱਸਣਯੋਗ ਹੈ ਕਿ 22 ਕਰੋੜ ਦੀ ਆਬਾਦੀ ਵਾਲਾ ਦੇਸ਼ 7 ਦਹਾਕਿਆਂ ਦੇ ਸਭ ਤੋਂ ਖ਼ਰਾਬ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭੋਜਨ, ਦਵਾਈਆਂ, ਬਾਲਣ ਅਤੇ ਹੋਰ ਜ਼ਰੂਰੀ ਵਸਤਾਂ ਖਰੀਦਣ ਲਈ ਸੰਘਰਸ਼ ਕਰ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੰਯੁਕਤ ਕਿਸਾਨ ਮੋਰਚਾ ਐੱਮ. ਐੱਸ. ਪੀ. ਤੇ ਅਗਨੀਪਥ ਯੋਜਨਾ ਨੂੰ ਲੈ ਕੇ 22 ਅਗਸਤ ਨੂੰ ਪੰਚਾਇਤ ਕਰੇਗਾ
NEXT STORY