ਨਵੀਂ ਦਿੱਲੀ— ਇਕ ਪਾਸੇ ਜਿੱਥੇ ਮੈਡੀਕਲ ਅਤੇ ਸਾਇੰਸ ਦੀ ਦੁਨੀਆ ਤੇਜ਼ੀ ਨਾਲ ਵਧ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਬੀਮਾਰੀਆਂ ਵੀ ਆਪਣੇ ਪੈਰ ਪਸਾਰ ਰਹੀਆਂ ਹਨ। ਇੰਨੀਂ ਦਿਨੀਂ ਪੂਰੀ ਦੁਨੀਆ 'ਚ ਇਕ ਰਹੱਸਮਈ ਫੰਗਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਡਰਨ ਦੀ ਗੱਲ ਇਹ ਹੈ ਕਿ ਇਸ ਫੰਗਸ ਦਾ ਕੋਈ ਇਲਾਜ ਨਹੀਂ ਹੈ। ਇਸ ਤੋਂ ਵੀ ਵਧ ਖਤਰਨਾਕ ਗੱਲ ਇਹ ਹੈ ਕਿ ਇਸ ਇਨਫੈਕਸ਼ਨ ਇਨਸਾਨ ਦੀ ਮੌਤ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ ਹੈ। ਇਕ ਕੌਮਾਂਤਰੀ ਅਖਬਾਰ ਦੀ ਰਿਪੋਰਟ ਅਨੁਸਾਰ,''ਇਸ ਫੰਗਸ ਦਾ ਨਾਂ 'ਕੈਂਡਿਡਾ ਆਰਿਸ' ਹੈ। ਇਹ ਇਨਸਾਨ ਦੀ ਮੌਤ ਤੋਂ ਬਾਅਦ ਖਤਮ ਨਹੀਂ ਹੁੰਦਾ ਸਗੋਂ ਇਕ ਸਰੀਰ 'ਚੋਂ ਦੂਜੇ ਸਰੀਰ 'ਚ ਤੇਜ਼ੀ ਨਾਲ ਫੈਲਦਾ ਹੈ ਅਤੇ ਲੋਕਾਂ ਨੂੰ ਆਪਣੀ ਲਪੇਟ 'ਚ ਲੈਂਦਾ ਹੈ।''
ਮਰਨ ਤੋਂ ਬਾਅਦ ਵੀ ਸਰੀਰ 'ਚੋਂ ਨਹੀਂ ਹੁੰਦਾ ਖਤਮ
ਰਿਪੋਰਟ 'ਚ ਕਿਹਾ ਗਿਆ ਹੈ ਕਿ 'ਕੈਂਡਿਡਾ ਆਰਿਸ' ਦਾ ਪਹਿਲਾ ਮਰੀਜ਼ ਬੁਕਲਿਨ 'ਚ ਮਿਲਿਆ ਸੀ। ਰਿਪੋਰਟ ਅਨੁਸਾਰ ਮਾਊਂਟ ਸਿਨਾਈ ਹਸਪਤਾਲ ਫਾਰ ਐਬਡਾਮਿਨਲ ਸਰਜਰੀ ਦੌਰਾਨ ਇਕ ਵਿਅਕਤੀ ਦੇ ਬਲੱਡ ਟੈਸਟ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਇਕ ਫੰਗਸ ਨਾਲ ਪੀੜਤ ਹਨ। ਜਦੋਂ ਡਾਕਟਰਾਂ ਨੇ ਇਸ ਦੀ ਤਹਿ ਤੱਕ ਜਾਣਾ ਚਾਹਿਆ ਤਾਂ ਪਤਾ ਲੱਗਾ ਕਿ ਇਹ 'ਕੈਂਡਿਡਾ ਆਰਿਸ' ਹੈ ਅਤੇ ਇਕ ਜਾਨਲੇਵਾ ਫੰਗਸ ਹੈ ਅਤੇ ਮੌਤ ਤੋਂ ਬਾਅਦ ਵੀ ਇਨਸਾਨ ਦੇ ਸਰੀਰ 'ਚੋਂ ਖਤਮ ਨਹੀਂ ਹੁੰਦਾ ਹੈ। ਬਜ਼ੁਰਗ ਦੇ ਟੈਸਟ ਤੋਂ ਬਾਅਦ ਡਾਕਟਰਾਂ ਨੇ ਇਸ ਨੂੰ ਇਨਟੈਂਸਿਵ ਕੇਅਰ ਯੂਨਿਟ 'ਚ ਸ਼ਿਫਟ ਕੀਤਾ ਸੀ। ਇਸ ਤੋਂ ਬਾਅਦ ਕਈ ਹੋਰ ਅਜਿਹੇ ਹੀ ਕੇਸ ਸਾਹਮਣੇ ਆਏ। ਰਿਪੋਰਟ ਅਨੁਸਾਰ ਯੂ.ਐੱਸ. ਅਤੇ ਯੂਰਪ ਤੋਂ ਬਾਅਦ ਹੁਣ ਇਹ ਫੰਗਸ ਭਾਰਤ, ਪਾਕਿਸਤਾਨ ਅਤੇ ਦੱਖਣੀ ਅਫਰੀਕਾ 'ਚ ਵੀ ਦਿਖਾਈ ਦੇਣ ਲੱਗਾ ਹੈ।
90 ਦਿਨਾਂ ਦੇ ਅੰਦਰ ਮਰੀਜ਼ ਦੀ ਮੌਤ ਤੈਅ
ਹੁਣ ਤੱਕ ਇਸ ਫੰਗਸ ਨਾਲ ਜੁੜੇ ਜੋ ਵੀ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚ 90 ਦਿਨਾਂ ਦੇ ਅੰਦਰ ਮਰੀਜ਼ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ 'ਚ ਮੌਜੂਦ ਲੋਕਾਂ, ਯੰਤਰਾਂ ਸਮੇਤ ਹੋਰ ਚੀਜ਼ਾਂ ਦੇ ਬਰਾਮਦ-ਦਰਮਾਦ ਨਾਲ ਵੀ ਇਹ ਇਕ ਇਨਸਾਨ ਤੋਂ ਦੂਜੇ ਇਨਸਾਨ 'ਚ ਫੈਲਦਾ ਜਾ ਰਿਹਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਇਹ ਫੰਗਸ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ, ਜਿਨ੍ਹਾਂ ਦਾ ਇਮਊਨ ਸਿਸਟਮ ਕਮਜ਼ੋਰ ਹੁੰਦਾ ਹੈ। ਹਾਲਾਂਕਿ ਇਸ 'ਤੇ ਕੋਈ ਵੀ ਸਪੱਸ਼ਟ ਰਾਏ ਨਹੀਂ ਹੈ। ਡਾਕਟਰ ਸਕਾਟ ਲਾਰਿਨ ਦਾ ਕਹਿਣਾ ਹੈ ਕਿ ਫੰਗਸ 'ਕੈਂਡਿਡਾ ਆਇਰਸ' ਇੰਨਾ ਖਤਰਨਾਕ ਹੈ ਕਿ ਇਸ 'ਤੇ ਐਂਟੀ ਫੰਗਲ ਮੈਡੀਕੇਸ਼ਨ ਦਾ ਵੀ ਅਸਰ ਨਹੀਂ ਹੁੰਦਾ। ਇਕ ਸਮੱਸਿਆ ਇਹ ਵੀ ਹੈ ਕਿ ਲੋਕਾਂ ਨੂੰ ਇਸ ਫੰਗਸ ਬਾਰੇ ਘੱਟ ਜਾਣਕਾਰੀ ਹੈ, ਕਿਉਂਕਿ ਇਸ ਨੂੰ ਗੁਪਤ ਬਣਾ ਕੇ ਰੱਖਿਆ ਗਿਆ ਹੈ। ਇਸ 'ਤੇ ਹੁਣ ਤੱਕ ਦਵਾਈਆਂ ਨਹੀਂ ਬਣ ਸਕੀਆਂ ਹਨ।
ਹੁਣ ਡਾਕਟਰਾਂ ਦੀ ਮੈਡੀਕਲ ਸਲਿੱਪ 'ਤੇ ਲਿਖੀ ਜਾਵੇਗੀ ਚੋਣਾਂ ਦੀ ਤਾਰੀਕ
NEXT STORY