ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਵਧਦੀ ਰਣਨੀਤਕ ਭਾਈਵਾਲੀ ਦਰਸਾਉਂਦੇ ਹੋਏ ਸ਼ਨੀਵਾਰ ਨੂੰ ਵੀਅਤਨਾਮ ਨੂੰ ਸੌਗਾਤ ਵਜੋਂ ਆਪਣਾ ਸੇਵਾ ’ਚ ਲੱਗਾ ਮਿਜ਼ਾਈਲ ਕਾਰਵੇਟ ‘ਆਈ. ਐੱਨ. ਐੱਸ. ਕਿਰਪਾਨ’ ਸੌਂਪਿਆ। ਅਧਿਕਾਰੀਆਂ ਨੇ ਕਿਹਾ ਕਿ ਵੀਅਤਨਾਮ ਦੀ ਯਾਤਰਾ ’ਤੇ ਗਏ ਨੇਵੀ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਕੈਮਰਾਨ ’ਚ ਆਯੋਜਿਤ ਸਬੰਧਤ ਸਮਾਗਮ ਦੀ ਪ੍ਰਧਾਨਗੀ ਕੀਤੀ। ਭਾਰਤ ਨੇ ਪਹਿਲੀ ਵਾਰ ਕਿਸੇ ਮਿੱਤਰ ਦੇਸ਼ ਨੂੰ ਕੋਈ ਸੇਵਾ ’ਚ ਲੱਗਾ ਬੇੜਾ ਸੌਗਾਤ ਵਿਚ ਦਿੱਤਾ ਹੈ।
ਭਾਰਤੀ ਨੇਵੀ ਨੇ ਕਿਹਾ ਕਿ ਬੇੜਾ ਪੂਰੀ ‘ਹਥਿਆਰ ਪ੍ਰਣਾਲੀ’ ਨਾਲ ਵੀਅਤਨਾਮ ਪੀਪੁਲਸ ਨੇਵੀ (ਵੀ. ਪੀ. ਐੱਨ.) ਨੂੰ ਸੌਂਪਿਆ ਗਿਆ। ਇਕ ਬਿਆਨ ਵਿਚ ਉਸ ਨੇ ਕਿਹਾ,‘‘ਰਾਸ਼ਟਰ ਲਈ 32 ਸਾਲ ਦੀ ਸ਼ਾਨਦਾਰ ਸੇਵਾ ਪੂਰੀ ਕਰਨ ’ਤੇ ਭਾਰਤੀ ਨੇਵੀ ਦੇ ਬੇੜੇ ਕਿਰਪਾਨ ਨੂੰ ਸੇਵਾਮੁਕਤ ਕਰ ਕੇ ਵੀ.ਪੀ.ਐੱਨ. ਨੂੰ ਸੌਂਪ ਦਿੱਤਾ ਗਿਆ।’’ ਆਈ. ਐੱਨ. ਐੱਸ. ਕਿਰਪਾਨ ਸਵਦੇਸ਼ ਵਿਚ ਬਣਿਆ ਖੁਖਰੀ ਸ਼੍ਰੇਣੀ ਦਾ ਮਿਜ਼ਾਈਲ ਜੰਗੀ ਬੇੜਾ ਹੈ, ਜੋ ਰੱਖਿਆ ਮੰਤਰੀ ਦੇ 19 ਜੂਨ, 2023 ਦੇ ਸੌਗਾਤ ਵਿਚ ਦੇਣ ਦੇ ਐਲਾਨ ਅਨੁਸਾਰ ਵੀਅਤਨਾਮ ਨੂੰ ਸੌਂਪਿਆ ਗਿਆ। ਇਹ ਬੇੜਾ ਤਿਰੰਗਾ ਧਾਰਨ ਕਰ ਕੇ ਭਾਰਤ ਤੋਂ ਵੀਅਤਨਾਮ ਲਈ 28 ਜੂਨ ਨੂੰ ਰਵਾਨਾ ਹੋਇਆ ਸੀ, ਜੋ 8 ਜੁਲਾਈ ਨੂੰ ਵੀਅਤਨਾਮ ਦੇ ਕੈਮਰਾਨ ’ਚ ਪਹੁੰਚਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ: ਔਰਤਾਂ ਸਣੇ ਲੋਕਾਂ ਦੀ ਭੀੜ ਨੇ ਖਾਲੀ ਮਕਾਨਾਂ ਤੇ ਸਕੂਲ ਨੂੰ ਲਾਈ ਅੱਗ
NEXT STORY