ਮੁੰਬਈ (ਵਾਰਤਾ)- ਮਹਾਮਾਰੀ ਨਾਲ ਜੁੜੇ ਇਕ ਮਾਹਿਰ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਕੀਤੇ ਗਏ ਉਪਾਵਾਂ 'ਚ ਭਾਰਤ ਬਿਹਤਰ ਸਥਿਤੀ 'ਚ ਹੈ। ਆਰਗੇਨਾਈਜ਼ਡ ਮੈਡਿਸੀਨ ਅਕਾਦਮੀ ਗਿਲਡ (ਓ.ਐੱਮ.ਏ.ਜੀ.) ਦੇ ਜਨਰਲ ਸਕ੍ਤਰ ਡਾ. ਆਈ. ਐੱਸ ਗਿਲਾਡ ਨੇ ਕਿਹਾ ਹੈ ਕਿ ਦੇਸ਼ 'ਚ 88 ਫੀਸਦੀ ਯੋਗ ਲੋਕਾਂ ਯਾਨੀ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁਕੀ ਹੈ ਅਤੇ 57 ਫੀਸਦੀ ਦਾ ਪੂਰੀ ਤਰ੍ਹਾਂ ਨਾਲ ਟੀਕਾਕਰਨ ਹੋ ਚੁਕਿਆ ਹੈ। ਉਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਇਸ ਤਰ੍ਹਾਂ ਨਾਲ ਭਾਰਤੀਆਂ 'ਚ ਹਾਈਬਰਿੱਡ ਇਮਿਊਨਿਟੀ ਯਾਨੀ ਰੋਗ ਰੋਕੂ ਸਮਰੱਥਾ ਵਿਕਸਿਤ ਹੋ ਚੁਕੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ਤੇਜ਼ੀ ਨਾਲ ਫ਼ੈਲ ਰਿਹੈ ਓਮੀਕ੍ਰੋਨ, ਹੁਣ ਤੱਕ ਕੁੱਲ 200 ਮਾਮਲੇ ਆਏ ਸਾਹਮਣੇ
ਗਿਲਾਡ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਦੇਸ਼ 'ਚ ਪਿਛਲੇ ਮਹੀਨੇ ਤੋਂ ਰੋਜ਼ਾਨਾ ਸੰਕਰਮਣ ਦੇ ਮਾਮਲੇ ਲਗਾਤਾਰ 10 ਹਜ਼ਾਰ ਤੋਂ ਹੇਠਾਂ ਆ ਰਹੇ ਹਨ। ਦੇਸ਼ 'ਚ 19 ਜ਼ਿਲ੍ਹਿਆਂ ਨੂੰ ਛੱਡ ਕੇ ਇਸ ਸੰਕਰਮਣ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਪਾਜ਼ੇਟਿਵਿਟੀ ਦਰ 0.6 ਫੀਸਦੀ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਰੋਗ ਰੋਕੂ ਖੇਤਰ ਜਾਂ ਟੀਕਾਰਨ 'ਤੇ ਹਮਲਾ ਕਰ ਸਕਦਾ ਹੈ ਪਰ ਇਸ ਤਰ੍ਹਾਂ ਦੇ ਸੰਕਰਮਣ ਅਜਿਹੇ ਹੋਣਗੇ, ਜਿਨ੍ਹਾਂ ਦੇ ਲੱਛਣ ਦਿਖਾਈ ਨਹੀਂ ਦੇਣਗੇ ਜਾਂ ਹਲਕੇ ਲੱਛਣ ਹੋਣਗੇ। ਉਨ੍ਹਾਂ ਦੱਸਿਆ ਕਿ ਟੀਕਾਕਰਨ ਤੋਂ ਬਾਅਦ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਮਲੇਸ਼ੀਆ 'ਚ ਇਕ ਸੋਧ ਕੀਤਾ ਗਿਆ ਹੈ, ਜਿਨ੍ਹਾਂ 'ਚ ਐਸਟ੍ਰਾਜੇਨੇਕਾ (ਕੋਵਿਸ਼ੀਲਡ), ਫਾਈਜ਼ਰ ਐੱਮ.ਆਰ.ਐੱਨ.ਏ. ਅਤੇ ਸਿਨੋਵੈਕ (ਚੀਨ) ਲਗਾਉਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਖੋਜ 'ਚ ਪਤਾ ਲੱਗਾ ਹੈ ਕਿ ਘੱਟੋ-ਘੱਟ ਮੌਤਾਂ ਐਸਟ੍ਰਾਜੇਨੇਕਾ ਦਾ ਟੀਕਾ ਲਗਾਉਣ ਤੋਂ ਬਾਅਦ ਹੋਈਆਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮੇਰੇ ਬੱਚਿਆਂ ਦੇ ਇੰਸਟਾਗ੍ਰਾਮ ਅਕਾਊਂਟ ਵੀ ਹੈੱਕ ਕਰ ਰਹੇ ਹਨ, ਸਰਕਾਰ ਕੋਲ ਕੋਈ ਹੋਰ ਕੰਮ ਨਹੀਂ ਹੈ : ਪ੍ਰਿਯੰਕਾ
NEXT STORY