ਨਵੀਂ ਦਿੱਲੀ— ਵਿਦੇਸ਼ ਤੋਂ ਧਨ ਪ੍ਰਾਪਤ ਕਰਨ ਦੇ ਮਾਮਲੇ 'ਚ ਭਾਰਤ ਪਹਿਲੇ ਸਥਾਨ 'ਤੇ ਕਾਇਮ ਹੈ। ਦੇਸ਼ ਦੇ ਪ੍ਰਵਾਸੀ ਕਾਮਿਆਂ ਨੇ 2017 'ਚ 69 ਅਰਬ ਅਮਰੀਕੀ ਡਾਲਰ ਵਿਦੇਸ਼ ਤੋਂ ਭਾਰਤ ਭੇਜੇ। ਇਕ ਰਿਪੋਰਟ 'ਚ ਇਸ ਦਾ ਖੁਲ੍ਹਾਸਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਬੀਤੇ ਸਾਲ ਏਸ਼ੀਆ ਪ੍ਰਸ਼ਾਂਤ ਖੇਤਰਾਂ 'ਚ ਵਿਦੇਸ਼ ਤੋਂ 256 ਅਰਬ ਡਾਲਰ ਭੇਜੇ ਗਏ ਹਨ।
ਰੇਮਿਟਸਕੋਪ-ਰੇਮਿਟੇਂਸ ਮਾਰਕਿਟ -ਏਸ਼ੀਆ ਐਂਡ ਦਿ ਪੈਸੀਫਿਕ ਦੀ ਰਿਪੋਰਟ ਮੁਤਾਬਕ 2017 'ਚ ਭਾਰਤ 'ਚ 69 ਅਰਬ ਡਾਲਰ, ਚੀਨ 'ਚ 64 ਅਰਬ ਡਾਲਰ ਅਤੇ ਫਿਲੀਪੀਨਜ਼ 'ਚ 33 ਅਰਬ ਡਾਲਰ ਰਕਮ ਭੇਜੀ ਗਈ ਹੈ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ 20 ਅਰਬ ਡਾਲਰ ਅਤੇ ਵਿਅਤਨਾਮ 14 ਅਰਬ ਡਾਲਰ ਦੇ ਨਾਲ ਵਿਦੇਸ਼ ਤੋਂ ਵੱਡੀ ਰਕਮ ਕਮਾਉਣ ਵਾਲੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਲ ਹਨ।
ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ 'ਚ ਭੇਜੀ ਜਾਣ ਵਾਲੀ ਰਕਮ ਦਾ 70 ਫੀਸਦੀ ਖੇਤਰਾਂ ਦੇ ਬਾਹਰ ਤੋਂ ਆਉਂਦਾ ਹੈ ਅਤੇ ਉਸ 'ਚ ਵੀ ਖਾਸ ਤੌਰ 'ਤੇ ਖਾੜੀ ਦੇਸ਼ਾਂ ਤੋਂ 32 ਫੀਸਦੀ, ਉੱਤਰ ਅਮਰੀਕਾ ਤੋਂ 26 ਫੀਸਦੀ ਅਤੇ ਯੂਰਪ ਤੋਂ 12 ਫੀਸਦੀ ਰਕਮ ਆਉਂਦੀ ਹੈ। ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਸਾਲ 2030 ਤਕ ਵਿਕਾਸਸ਼ੀਲ ਦੇਸ਼ਾਂ ਨੂੰ ਵਿਦੇਸ਼ ਤੋਂ ਭੇਜੀ ਜਾਣ ਵਾਲੀ ਰਕਮ 6000 ਅਰਬ ਅਮਰੀਕੀ ਡਾਲਰ ਤਕ ਪਹੁੰਚ ਜਾਵੇਗੀ। ਇਸ ਨਾਲ ਅੱਧੀ ਰਕਮ ਏਸ਼ੀਆ ਪ੍ਰਸ਼ਾਂਤ ਖੇਤਰਾਂ 'ਚ ਆਵੇਗੀ ਜੋ ਅਕਸਰ ਬੇਹੱਦ ਛੋਟੇ ਕਸਬੇ ਅਤੇ ਪਿੰਡਾਂ ਤਕ ਪਹੁੰਚਦੀ ਹੈ। ਅੰਤਰਰਾਸ਼ਟਰੀ ਫੰਡ ਖੇਤੀਬਾੜੀ ਵਿਕਾਸ (ਆਈ. ਐੱਫ. ਏ. ਡੀ.) ਨੇ ਕਿਹਾ ਕਿ ਪਿਛਲੇ ਸਾਲ ਪ੍ਰਵਾਸੀ ਕਾਮਿਆਂ ਨੇ ਆਪਣੇ ਪਰਿਵਾਰਾਂ ਨੂੰ ਏਸ਼ੀਆਂ ਪ੍ਰਸ਼ਾਂਤ ਖੇਤਰਾਂ 'ਚ 256 ਅਰਬ ਅਮਰੀਕੀ ਡਾਲਰ ਦੀ ਰਕਮ ਭੇਜੀ ਸੀ।
ਫੌਜ ਦੇ ਇਸ ਜਵਾਨ ਨੇ ਮੌਤ ਦੇ ਮੂੰਹ 'ਚ ਕੱਢ ਲਿਆਂਦੀ ਬੱਚੀ, ਹਰ ਕੋਈ ਕਰ ਰਿਹੈ ਤਾਰੀਫ (ਵੀਡੀਓ)
NEXT STORY