ਸ਼੍ਰੀਨਗਰ- ਭਾਰਤ ਨੇ ਪਾਕਿਸਤਾਨ ਅਤੇ ਚੀਨੀ ਮੋਰਚਿਆਂ ਦੇ ਖ਼ਤਰੇ ਤੋਂ ਨਜਿੱਠਣ ਲਈ ਸ਼੍ਰੀਨਗਰ ਹਵਾਈ ਅੱਡੇ 'ਤੇ ਅਪਗ੍ਰੇਡ ਮਿਗ-29 ਲੜਾਕੂ ਜਹਾਜ਼ਾਂ ਦਾ ਇਕ ਸਕੁਐਡਰਨ ਤਾਇਨਾਤ ਕੀਤਾ ਹੈ। ਟ੍ਰਾਈਡੈਂਟਸ ਸਕੁਐਡਰਨ ਜਿਸ ਨੂੰ ਹੁਣ 'ਉੱਤਰ ਦੇ ਡਿਫੈਂਡਰ' ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਸ਼੍ਰੀਨਗਰ ਹਵਾਈ ਅੱਡੇ 'ਤੇ ਮਿਗ-21 ਸਕੁਐਡਰਨ ਦੀ ਥਾਂ ਲੈ ਲਈ ਹੈ। ਇਹ ਰਵਾਇਤੀ ਤੌਰ 'ਤੇ ਪਾਕਿਸਤਾਨ ਤੋਂ ਖਤਰੇ ਦੀ ਦੇਖਭਾਲ ਲਈ ਜ਼ਿੰਮੇਵਾਰ ਰਿਹਾ ਹੈ।
ਭਾਰਤੀ ਹਵਾਈ ਫ਼ੌਜ ਦੇ ਪਾਇਲਟ ਸਕੁਐਡਰਨ ਲੀਡਰ ਵਿਪੁਲ ਸ਼ਰਮਾ ਨੇ ਦੱਸਿਆ ਕਿ ਸ਼੍ਰੀਨਗਰ ਕਸ਼ਮੀਰ ਘਾਟੀ ਦੇ ਮੱਧ 'ਚ ਸਥਿਤ ਹੈ ਅਤੇ ਇਸ ਦੀ ਉੱਚਾਈ ਮੈਦਾਨੀ ਇਲਾਕਿਆਂ ਤੋਂ ਵੱਧ ਹੈ। ਅਜਿਹੇ 'ਚ ਵਧੇਰੇ ਭਾਰ ਅਤੇ ਚੁਣੌਤੀਆਂ ਦੇ ਅਨੁਪਾਤ ਅਤੇ ਸੀਮਾ ਦੇ ਨੇੜੇ ਹੋਣ ਕਾਰਨ ਘੱਟ ਪ੍ਰਤੀਕ੍ਰਿਆ ਸਮਾਂ ਦੇਣ ਵਾਲਾ ਜਹਾਜ਼ ਰੱਖਣਾ ਰਣਨੀਤੀ ਰੂਪ ਨਾਲ ਬਿਹਤਰ ਹੈ। ਮਿਗ-29 ਉਨ੍ਹਾਂ ਸਾਰੇ ਮਾਪਦੰਡਾਂ 'ਤੇ ਖਰ੍ਹਾ ਉਤਰਦਾ ਹੈ, ਜਿਸ ਕਾਰਨ ਅਸੀਂ ਦੋਹਾਂ ਮੋਰਚਿਆਂ 'ਤੇ ਦੁਸ਼ਮਣਾਂ ਤੋਂ ਲੋਹਾ ਲੈਣ ਵਿਚ ਸਮਰੱਥ ਹਾਂ।
ਮਿਗ-21 ਦੀ ਤੁਲਨਾ ਵਿਚ ਮਿਗ-29 ਦੇ ਕਈ ਫਾਇਦੇ ਹਨ, ਜੋ ਕਈ ਸਾਲਾਂ ਤੱਕ ਕਸ਼ਮੀਰ ਵਿਚ ਆਪਣੀ ਜ਼ਿੰਮੇਵਾਰੀ ਨਾਲ ਖੇਤਰ ਦੀ ਸਫ਼ਲਤਾਪੂਰਵਕ ਰੱਖਿਆ ਕਰਨ ਵਿਚ ਸਮਰੱਥ ਹੈ ਅਤੇ 2019 'ਚ ਬਾਲਾਕੋਟ ਹਵਾਈ ਹਮਲਿਆਂ ਮਗਰੋਂ ਪਾਕਿਸਤਾਨੀ ਅੱਤਵਾਦੀ ਕੈਂਪਾਂ 'ਤੇ ਐੱਫ-16 ਨੂੰ ਮਾਰ ਡਿਗਾਉਣ ਵਿਚ ਵੀ ਸਫ਼ਲ ਰਿਹਾ ਹੈ। ਅਪਗ੍ਰੇਡ ਹੋਣ ਮਗਰੋਂ ਮਿਗ-29 ਨੂੰ ਬਹੁਤ ਲੰਬੀ ਦੂਰੀ ਦੀ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੇ ਹਥਿਆਰਆਂ ਨਾਲ ਵੀ ਲੈੱਸ ਕੀਤਾ ਗਿਆ ਹੈ ਅਤੇ ਸਰਕਾਰ ਵਲੋਂ ਹਥਿਆਰਬੰਦ ਫੋਰਸਾਂ ਨੂੰ ਦਿੱਤੀ ਗਈ ਐਮਰਜੈਂਸੀ ਖਰੀਦ ਸ਼ਕਤੀਆਂ ਦਾ ਵਰਤੋਂ ਕਰਦਿਆਂ ਇਸ ਨੂੰ ਖ਼ਤਰਨਾਕ ਹਥਿਆਰਾਂ ਨਾਲ ਲੈੱਸ ਕੀਤਾ ਗਿਆ ਹੈ।
ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕਰਨ 'ਤੇ ਹੁਣ ਹੋਵੇਗੀ ਜੇਲ੍ਹ, ਰੇਪ ਦੇ ਮਾਮਲਿਆਂ 'ਚ ਮਿਲੇਗੀ ਫਾਂਸੀ
NEXT STORY