ਨਵੀਂ ਦਿੱਲੀ- ਸਰਕਾਰ ਨੇ ਫਰਾਂਸ ਤੋਂ ਸਮੁੰਦਰੀ ਫੌਜ ਲਈ ਲਗਭਗ 64,000 ਕਰੋੜ ਰੁਪਏ ਦੀ ਲਾਗਤ ਨਾਲ 26 ਮੈਰੀਨ ਰਾਫੇਲ ਲੜਾਕੂ ਹਵਾਈ ਜਹਾਜ਼ ਖਰੀਦਣ ਨੂੰ ਬੁੱਧਵਾਰ ਮਨਜ਼ੂਰੀ ਦੇ ਦਿੱਤੀ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਸ ਖਰੀਦ ਪ੍ਰਾਜੈਕਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਮਨਜ਼ੂਰੀ ਦਿੱਤੀ। ਭਾਰਤ ਤੇ ਫਰਾਂਸ ਵਿਚਾਲੇ ਅੰਤਰ-ਸਰਕਾਰੀ ਢਾਂਚੇ ਅਧੀਨ ਇਕਰਾਰਨਾਮੇ ’ਤੇ ਹਸਤਾਖਰ ਹੋਣ ਤੋਂ ਲਗਭਗ 5 ਸਾਲ ਬਾਅਦ ਜੈੱਟਾਂ ਦੀ ਡਿਲਿਵਰੀ ਸ਼ੁਰੂ ਹੋ ਜਾਏਗੀ।
ਇਸ ਸੌਦੇ ਅਧੀਨ ਭਾਰਤੀ ਸਮੁੰਦਰੀ ਫੌਜ ਨੂੰ ਰਾਫੇਲ ਜੈੱਟ ਜਹਾਜ਼ਾਂ ਦੇ ਨਿਰਮਾਤਾ ਦਸਾਲਟ ਏਵੀਏਸ਼ਨ ਤੋਂ ਹਥਿਆਰ ਪ੍ਰਣਾਲੀਆਂ ਤੇ ਹਿੱਸੇ-ਪੁਰਜ਼ਿਆਂ ਸਮੇਤ ਸਬੰਧਤ ਸਹਾਇਤਾ ਉਪਕਰਣ ਵੀ ਮਿਲਣਗੇ। ਜੁਲਾਈ 2023 ’ਚ ਭਾਰਤ ਤੇ ਫਰਾਂਸ ਨੇ ਕਈ ਅਹਿਮ ਰੱਖਿਆ ਸਹਿਯੋਗ ਪ੍ਰਾਜੈਕਟਾਂ ਦਾ ਐਲਾਨ ਕੀਤਾ ਸੀ ਜਿਸ ’ਚ ਜੈੱਟ ਤੇ ਹੈਲੀਕਾਪਟਰ ਇੰਜਣਾਂ ਦਾ ਸਾਂਝਾ ਵਿਕਾਸ ਸ਼ਾਮਲ ਹੈ। ਦੋਵਾਂ ਰਣਨੀਤਕ ਭਾਈਵਾਲਾਂ ਨੇ ਦੂਜੇ ਦੇਸ਼ਾਂ ਲਈ ਉੱਨਤ ਰੱਖਿਆ ਤਕਨਾਲੋਜੀ ਦੇ ਸਹਿ-ਵਿਕਾਸ ਤੇ ਸਹਿ-ਉਤਪਾਦਨ ’ਚ ਸਹਿਯੋਗ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ। ਲਗਭਗ 2 ਸਾਲ ਪਹਿਲਾਂ ਮੰਤਰਾਲਾ ਨੇ ਫਰਾਂਸ ਤੋਂ 3 ਸਕਾਰਪੀਨ ਪਣਡੁੱਬੀਆਂ ਖਰੀਦਣ ਨੂੰ ਵੀ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਸੀ. ਸੀ. ਐੱਸ. ਨੇ ਅਜੇ ਤੱਕ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਭਾਰਤੀ ਸਮੁੰਦਰੀ ਫੌਜ ਦੇ ‘ਪ੍ਰਾਜੈਕਟ 75’ ਅਧੀਨ ਫਰਾਂਸ ਦੇ ਨੇਵਲ ਗਰੁੱਪ ਦੇ ਸਹਿਯੋਗ ਨਾਲ ਮਾਜ਼ਾਗਨ ਡੌਕ ਲਿਮਟਿਡ ਵੱਲੋਂ ਭਾਰਤ ’ਚ ਪਹਿਲਾਂ ਹੀ 6 ਸਕਾਰਪੀਨ ਪਣਡੁੱਬੀਆਂ ਬਣਾਈਆਂ ਜਾ ਚੁੱਕੀਆਂ ਹਨ।
ਰਾਫੇਲ ਮੈਰੀਨ ਫਾਈਟਰ ਜੈੱਟ ਦੀਆਂ ਖੂਬੀਆਂ
• ਰਾਫੇਲ ਮੈਰੀਨ ਭਾਰਤ ’ਚ ਮੌਜੂਦ ਰਾਫੇਲ ਲੜਾਕੂ ਹਵਾਈ ਜਹਾਜ਼ਾਂ ਨਾਲੋਂ ਵਧੇਰੇ ਉੱਨਤ ਹੈ। ਇਸ ਦਾ ਇੰਜਣ ਵਧੇਰੇ ਸ਼ਕਤੀਸ਼ਾਲੀ ਹੈ, ਇਸ ਲਈ ਇਹ ਲੜਾਕੂ ਜੈੱਟ ਆਈ. ਐੱਨ. ਐੱਸ. ਵਿਕਰਾਂਤ ਤੋਂ ‘ਸਕੀ ਜੰਪ’ ਕਰ ਸਕਦਾ ਹੈ।
• ਇਹ ਬਹੁਤ ਘੱਟ ਥਾਂ ’ਤੇ ਵੀ ਉਤਰ ਸਕਦਾ ਹੈ। ਇਸ ਨੂੰ ‘ਸ਼ਾਰਟ ਟੇਕ ਅਾਫ ਬੱਟ ਐਰੇਸਟਰ ਲੈਂਡਿੰਗ’ ਕਿਹਾ ਜਾਂਦਾ ਹੈ।
• ਰਾਫੇਲ ਦੇ ਦੋਵਾਂ ਰੂਪਾਂ ’ਚ ਲਗਭਗ 85 ਫੀਸਦੀ ਹਿੱਸੇ ਇਕੋ ਜਿਹੇ ਹਨ। ਇਸ ਦਾ ਭਾਵ ਇਹ ਹੈ ਕਿ ਸਪੇਅਰ ਪਾਰਟਸ ਨਾਲ ਸਬੰਧਤ ਕਦੇ ਵੀ ਕੋਈ ਕਮੀ ਜਾਂ ਸਮੱਸਿਆ ਨਹੀਂ ਹੋਵੇਗੀ।
• ਇਹ 15.27 ਮੀਟਰ ਲੰਬਾ, 10.80 ਮੀਟਰ ਚੌੜਾ ਤੇ 5.34 ਮੀਟਰ ਉੱਚਾ ਹੈ। ਇਸ ਦਾ ਭਾਰ 10,600 ਕਿਲੋ ਹੈ।
• ਇਸ ਦੀ ਰਫਤਾਰ 1912 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ 3700 ਕਿਲੋਮੀਟਰ ਦੀ ਰੇਂਜ ਹੈ। ਇਹ 50 ਹਜ਼ਾਰ ਫੁੱਟ ਦੀ ਉਚਾਈ ਤੱਕ ਉੱਡਦਾ ਹੈ।
• ਇਸ ਨੂੰ ਐਂਟੀ-ਸ਼ਿਪ ਸਟ੍ਰਾਈਕ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਨੂੰ ਪ੍ਰਮਾਣੂ ਪਲਾਂਟਾਂ ’ਤੇ ਹਮਲਾ ਕਰਨ ਪੱਖੋਂ ਵੀ ਤਿਆਰ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
8ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਜਾਰੀ ਹੋਏ ਹੁਕਮ
NEXT STORY