ਨਵੀਂ ਦਿੱਲੀ — ਭਾਰਤ-ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਨੂੰ ਦੇਖਦੇ ਸਰਕਾਰ ਨੇ ਬੁੱਧਵਾਰ ਨੂੰ ਸਰਹੱਦ ਨਾਲ ਲੱਗਦੇ ਏਅਰਪੋਰਟ 'ਤੇ ਸੁਰੱਖਿਆ ਵਧਾ ਦਿੱਤੀ ਸੀ ਅਤੇ ਕਈ ਉਡਾਣਾਂ 'ਤੇ ਰੋਕ ਲਗਾਉਣ ਤੋਂ ਬਾਅਦ ਦੁਬਾਰਾ ਬਹਾਲ ਕਰ ਦਿੱਤਾ ਸੀ
ਹੁਣ ਇਨ੍ਹਾਂ ਨਾਜ਼ੁਕ ਹਾਲਾਤ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਦਿੱਲੀ ਤੋਂ ਜੰਮੂ-ਕਸ਼ਮੀਰ ਜਾਣ ਵਾਲੇ ਯਾਤਰੀਆਂ ਲਈ ਕਿਰਾਇਆ 5000 ਰੁਪਏ ਨਿਰਧਾਰਤ ਕਰ ਦਿੱਤਾ ਹੈ। ਏਅਰ ਇੰਡੀਆ ਵਲੋਂ ਦੱਸਿਆ ਗਿਆ ਹੈ ਕਿ ਦਿੱਲੀ ਤੋਂ ਸ਼੍ਰੀਨਗਰ, ਲੇਹ ਅਤੇ ਜੰਮੂ ਏਅਰਪੋਰਟ ਜਾਣ ਵਾਲੇ ਯਾਤਰੀ ਬਿਨਾਂ ਕਿਸੇ ਵਾਧੂ ਚਾਰਜ ਦੇ ਸਿਰਫ 5000 ਰੁਪਏ ਵਿਚ ਕਦੇ ਵੀ ਸਫਰ ਕਰ ਸਕਦੇ ਹਨ। ਇਸ ਤਰ੍ਹਾਂ 5000 ਰੁਪਿਆ ਕਿਰਾਇਆ ਫਿਕਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਹਾਜ਼ ਦੇ ਜ਼ਰੀਏ ਦਿੱਲੀ ਤੋਂ ਜੰਮੂ-ਕਸ਼ਮੀਰ ਜਾਣ ਵਾਲੇ ਫੌਜ ਦੇ ਜਵਾਨਾਂ ਲਈ ਏਅਰ ਇੰਡੀਆ ਨੇ ਖਾਸ ਰਿਆਇਤ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਜੇਕਰ ਕੋਈ ਫੌਜੀ ਜਾਂ ਨੀਮ ਫੌਜੀ ਬਲ ਮਾਰਚ ਦੇ ਪਹਿਲੇ ਹਫਤੇ 'ਚ ਯਾਤਰਾ ਦੀ ਤਾਰੀਖ ਬਦਲਵਾਉਂਦਾ ਹੈ ਤਾਂ ਉਸ ਨੂੰ ਕੋਈ ਵਾਧੂ ਚਾਰਜ ਨਹੀਂ ਲੱਗੇਗਾ। ਯਾਨੀ ਜੇਕਰ ਕੋਈ ਜਵਾਨ ਮਾਰਚ ਦੇ ਪਹਿਲੇ ਹਫਤੇ 'ਚ ਦਿੱਲੀ ਤੋਂ ਸ਼੍ਰੀਨਗਰ, ਲੇਹ ਅਤੇ ਜੰਮੂ ਲਈ ਹਵਾਈ ਯਾਤਰਾ ਦੀ ਤਾਰੀਖ ਬਦਵਾਉਂਦਾ ਹੈ ਤਾਂ ਉਸਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਏਅਰਪੋਰਟਸ 'ਤੇ ਬੁੱਧਵਾਰ ਨੂੰ ਉਡਾਣਾਂ ਰੱਦ ਕਰਨ ਤੋਂ ਬਾਅਦ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਪੋਸਟ ਗ੍ਰੈਜੂਏਸ਼ਨ ਪਾਸ ਲਈ ਬੈਂਕ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY