ਨੈਸ਼ਨਲ ਡੈਸਕ- ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਾਤਨ ਵਿਚਾਲੇ ਸਬੰਧ ਖ਼ਰਾਬ ਦੌਰ 'ਚੋਂ ਗੁਜ਼ਰ ਰਹੇ ਹਨ। ਇਸ ਦੌਰਾਨ ਭਾਰਤ ਪਾਕਿਸਤਾਨ ਨੂੰ ਦੋਹਰਾ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਅਗਲੇ ਮਹੀਨੇ ਪਾਕਿਸਤਾਨ ਨੂੰ ਵਿਸ਼ਵ ਬੈਂਕ ਤੋਂ 20 ਅਰਬ ਡਾਲਰ ਮਿਲਣ ਵਾਲੇ ਹਨ। ਭਾਰਤ ਹੁਣ ਇਸ ਫੰਡਿੰਗ ਦਾ ਵਿਰੋਧ ਕਰੇਗਾ।
ਇਸ ਤੋਂ ਇਲਾਵਾ ਭਾਰਤ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਅਗਲੀ ਮੀਟਿੰਗ ’ਚ ਪਾਕਿਸਤਾਨ ਨੂੰ ਦੁਬਾਰਾ ਨਿਗਰਾਨੀ ਸੂਚੀ ’ਚ ਰੱਖਣ ਲਈ ਠੋਸ ਸਬੂਤਾਂ ਨਾਲ ਆਪਣਾ ਕੇਸ ਪੇਸ਼ ਕਰੇਗਾ। ਪਾਕਿਸਤਾਨ ਵੱਲੋਂ ਮਨੀ ਲਾਂਡਰਿੰਗ ਤੇ ਟੈਰਰ ਫੰਡਿੰਗ ਰੋਕਣ ’ਚ ਅਸਫਲ ਰਹਿਣ ਕਾਰਨ ਭਾਰਤ ਇਹ ਕਦਮ ਚੁੱਕੇਗਾ।
ਇਸ ਤੋਂ ਪਹਿਲਾਂ ਭਾਰਤ ਨੇ ਆਈ.ਐੱਮ.ਐੱਫ. ਵੱਲੋਂ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਫੰਡਾਂ ਦਾ ਵਿਰੋਧ ਕਰਦੇ ਹੋਏ ਕਿਹਾ ਗਿਆ ਸੀ ਕਿ ਇਸਲਾਮਾਬਾਦ ਨੇ ਪਹਿਲਾਂ ਵੀ ਹਥਿਆਰ ਤੇ ਗੋਲਾ-ਬਾਰੂਦ ਖਰੀਦਣ ਲਈ ਅਜਿਹੇ ਫੰਡਾਂ ਦੀ ਵਰਤੋਂ ਕੀਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤੀ ਸੰਸਦ ਮੈਂਬਰਾਂ ਦੇ ਜਹਾਜ਼ 'ਤੇ ਹੋ ਗਿਆ ਡਰੋਨ ਅਟੈਕ, ਫ਼ਿਰ...
ਸੂਤਰਾਂ ਨੇ ਕਿਹਾ ਕਿ ਬਹੁਪੱਖੀ ਏਜੰਸੀਆਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤਾ ਜਾਣ ਵਾਲਾ ਪੈਸਾ ਅਸਲ ’ਚ ਗਰੀਬੀ ਹਟਾਉਣ ਤੇ ਵਿਕਾਸ ਟੀਚਿਆਂ ਲਈ ਹੁੰਦਾ ਹੈ ਪਰ ਪਾਕਿਸਤਾਨ ਇਸ ਦੀ ਦੁਰਵਰਤੋਂ ਫੌਜੀ ਮੰਤਵਾਂ ਲਈ ਕਰ ਰਿਹਾ ਹੈ।
ਵਿਸ਼ਵ ਬੈਂਕ ਅਗਲੇ ਮਹੀਨੇ ‘ਦੇਸ਼ ਭਾਈਵਾਲੀ ਢਾਂਚੇ’ ਅਧੀਨ ਪਾਕਿ ਨੂੰ ਦਿੱਤੇ ਗਏ 20 ਬਿਲੀਅਨ ਡਾਲਰ ਦੇ ਕਰਜ਼ੇ ਦੀ ਸਮੀਖਿਆ ਕਰ ਸਕਦਾ ਹੈ। ਇਸ ’ਤੇ ਇਸ ਸਾਲ ਜਨਵਰੀ ’ਚ ਸਹਿਮਤੀ ਬਣੀ ਸੀ।
ਇਹ ਪੈਸਾ ਨਕਦੀ ਦੀ ਤੰਗੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ 10 ਸਾਲਾਂ ਦੀ ਮਿਆਦ ’ਚ ਸਾਫ਼ ਊਰਜਾ ਅਤੇ ਪੌਣ-ਪਾਣੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਸਮੇਤ ਵੱਖ-ਵੱਖ ਖੇਤਰਾਂ ਲਈ ਦਿੱਤਾ ਜਾਣਾ ਹੈ। ਸੂਤਰਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਵਿਸ਼ਵ ਬੈਂਕ ਵੱਲੋਂ ਦਿੱਤੇ ਜਾ ਰਹੇ ਫੰਡਾਂ ਦਾ ਵਿਰੋਧ ਕਰਾਂਗੇ।
ਭਾਰਤ ਨੇ ਇਸ ਮਹੀਨੇ ਦੇ ਸ਼ੁਰੂ ’ਚ ਪਾਕਿਸਤਾਨ ਨੂੰ 2.3 ਬਿਲੀਅਨ ਡਾਲਰ ਦੀ ਮਦਦ ਦੇਣ ਦੇ ਆਈ.ਐੱਮ. ਐੱਫ. ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਇਸ ਫੰਡਿੰਗ ਨੂੰ ਰੋਕਿਆ ਨਹੀਂ ਜਾ ਸਕਿਆ ਕਿਉਂਕਿ ਏਜੰਡਾ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਦਿੱਤਾ ਜਾ ਚੁੱਕਾ ਸੀ। ਹਾਲਾਂਕਿ, ਭਾਰਤ ਦੇ ਯਤਨਾਂ ਕਾਰਨ ਆਈ.ਐੱਮ.ਐੱਫ. ਨੇ ਪਾਕਿਸਤਾਨ ’ਤੇ 11 ਸਖ਼ਤ ਸ਼ਰਤਾਂ ਲਾਈਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਤਨੀ ਨਾਲ ਵਿਵਾਦ ਮਗਰੋਂ ਬੰਦੇ ਨੇ ਕਰ'ਤਾ ਕਾਂਡ ! ਬੇਰਹਿਮੀ ਨਾਲ ਮਾਰ ਸੁੱਟਿਆ ਸਹੁਰਾ
NEXT STORY