ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਕਿਹਾ ਕਿ ਕਈ ਖੇਤਰਾਂ ’ਚ ਭਾਰਤ ਦੀ ਅਗਵਾਈ ਨੂੰ ਹੁਣ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਅਤੇ ਦੇਸ਼ ਨੇ ਅੱਤਵਾਦ ਖਿਲਾਫ਼ ਲੜਾਈ ’ਚ ਮੋਹਰੀ ਦੇਸ਼ ਦੇ ਰੂਪ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰਾਸ਼ਟਰਪਤੀ ਭਵਨ ਵਿਖੇ ਭਾਰਤੀ ਵਿਦੇਸ਼ ਸੇਵਾ (2021 ਬੈਚ) ਦੇ ਅਫਸਰ ਸਿਖਿਆਰਥੀਆਂ ਦੇ ਇਕ ਸਮੂਹ ਨੂੰ ਸੰਬੋਧਨ ਕਰਦੇ ਹੋਏ ਮੁਰਮੂ ਨੇ ਕਿਹਾ ਕਿ ਭਾਰਤ ਦੀ ਮਜ਼ਬੂਤ ਸਥਿਤੀ ਹੋਰ ਕਾਰਕਾਂ ਦੇ ਨਾਲ-ਨਾਲ ਇਸ ਦੇ ਆਰਥਿਕ ਪ੍ਰਦਰਸ਼ਨ 'ਤੇ ਅਧਾਰਿਤ ਹੈ।
ਰਾਸ਼ਟਰਪਤੀ ਨੇ ਕਿਹਾ, “ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਅਜੇ ਵੀ ਮਹਾਮਾਰੀ ਦੇ ਪ੍ਰਭਾਵਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਭਾਰਤ ਇਕ ਵਾਰ ਫਿਰ ਉਠ ਖੜ੍ਹਾ ਹੋਇਆ ਹੈ ਅਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਭਾਰਤੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਜੋਂ ਉੱਭਰੀ ਹੈ।
ਮੁਰਮੂ ਨੇ ਕਿਹਾ ਕਿ ਇਹ ਸਿਖਿਆਰਥੀ ਅਫਸਰਾਂ ਲਈ ਬਹੁਤ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਉਹ ਵਿਦੇਸ਼ ਸੇਵਾ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਅਜਿਹੇ ਸਮੇਂ ਵਿਚ ਕਰ ਰਹੇ ਹਨ, ਜਦੋਂ ਭਾਰਤ ਵਿਸ਼ਵ ਖੇਤਰ ’ਚ ਨਵੇਂ ਵਿਸ਼ਵਾਸ ਨਾਲ ਉਭਰਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਵੀ ਭਾਰਤ ਵੱਲ ਦੇਖ ਰਹੀ ਹੈ।
ਸੈਨੇਟਰੀ ਨੈਪਕਿਨ ਨੂੰ ਲੈ ਕੇ ਵਿਦਿਆਰਥਣ 'ਤੇ ਟਿੱਪਣੀ, ਮਹਿਲਾ ਕਮਿਸ਼ਨ ਨੇ IAS ਅਫ਼ਸਰ ਤੋਂ ਮੰਗਿਆ ਸਪੱਸ਼ੀਕਰਨ
NEXT STORY