ਨਵੀਂ ਦਿੱਲੀ- ਕੰਟਰੋਲ ਲਾਈਨ ’ਤੇ ਚੀਨ ਦੀਆਂ ਹਰਕਤਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਰਤੀ ਫੌਜ ਨੇ ਵੱਡਾ ਕਦਮ ਚੁੱਕਿਆ ਹੈ। ਉੱਤਰ ਪੂਰਬ ਤੋਂ ਕਰੀਬ 10 ਹਜ਼ਾਰ ਜਵਾਨਾਂ ਨੂੰ ਵਾਪਸ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਹੁਣ ਚੀਨ ਦੇ ਨਾਲ ਲੱਗਦੇ ਸਰਹੱਦੀ ਖੇਤਰ ’ਤੇ ਤਾਇਨਾਤ ਕੀਤਾ ਜਾਵੇਗਾ। ਖਬਰਾਂ ਅਨੁਸਾਰ, ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂਕਿ ਫੌਜ ਆਪਣੀ ਸਰਹੱਦਾਂ ਦੀ ਰੱਖਿਆ ’ਤੇ ਜ਼ਿਆਦਾ ਧਿਆਨ ਦੇ ਸਕੇ। ਸਰਹੱਦਾਂ ਦੀ ਰੱਖਿਆ ਲਈ 10 ਹਜ਼ਾਰ ਜਵਾਨਾਂ ਨੂੰ ਇਕ ਦਮ ਨਾਲ ਨਹੀਂ ਬਲਕਿ ਰਣਨੀਤਕ ਯੋਜਨਾਬੰਦੀ ਦੇ ਤਹਿਤ ਤਾਇਨਾਤ ਕੀਤਾ ਜਾਵੇਗਾ।

ਸੂਤਰਾਂ ਅਨੁਸਾਰ ਇਸ ਸਾਲ 2021 ਦੇ ਆਖਰ ਤੱਕ 10 ਹਜ਼ਾਰ ਫੌਜੀਆਂ ਨੂੰ ‘ਲਾਈਨ ਆਫ ਕੰਟਰੋਲ’ ’ਤੇ ਫੋਰਸ ਦੇ ਮੁੱਖ ਟਾਸਕ ਦੇ ਲਈ ਸ਼ਿਫਟ ਕੀਤਾ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ, 3 ਹਜ਼ਾਰ ਫੌਜੀਆਂ ਨੂੰ ਉੱਤਰ ਪੂਰਬ ਦੇ ਇਲਾਕਿਆਂ ਤੋਂ ਹਟਾਇਆ ਜਾ ਚੁੱਕਿਆ ਹੈ ਅਤੇ ਬਾਕੀ ਦੇ 7 ਹਜ਼ਾਰ ਫੌਜੀਆਂ ਨੂੰ ਵੀ ਇਸ ਸਾਲ ਦੇ ਆਖਰ ਤੱਕ ਹਟਾ ਲਿਆ ਜਾਵੇਗਾ। ਜ਼ਿਆਦਾ ਫੌਜੀਆਂ ਦੀ ਤਾਇਨਾਤੀ ਹੋਣ ਨਾਲ ਫੌਜ ਚੀਨ ਦੇ ਸਰਹੱਦੀ ਖੇਤਰ ’ਤੇ ਜ਼ਿਆਦਾ ਫੋਕਸ ਰੱਖ ਸਕੇਗੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅੱਤਵਾਦ ਮੁਕਤ ਹੈ ਡੋਡਾ ਅਤੇ ਰਾਮਬਨ : ਪੁਲਸ
NEXT STORY