ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਕੋਰੋਨਾ ਦੇ ਦਰਜ ਕੀਤੇ ਜਾ ਰਹੇ ਅੰਕੜੇ ਹੋਰ ਡਰਾਵਣੇ ਹੁੰਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,34, 692 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1,341 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਨਵੇਂ ਦਰਜ ਕੀਤੇ ਗਏ ਕੇਸਾਂ ’ਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਸਭ ਤੋਂ ਅੱਗੇ ਹੈ। ਕੁੱਲ ਕੇਸ ਵੱਧ ਕੇ 1,45,26,609 ਹੋ ਗਏ ਹਨ ਅਤੇ ਉੱਥੇ ਹੀ ਮਿ੍ਰਤਕਾਂ ਦੀ ਗਿਣਤੀ 1,75,649 ’ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
ਮਹਾਰਾਸ਼ਟਰ ਕੋਰੋਨਾ ਦੇ ਸਰਗਰਮ ਕੇਸਾਂ ’ਚ ਪਹਿਲੇ ਨੰਬਰ ’ਤੇ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸ 17,996 ਵਧ ਕੇ 6,39,642 ਹੋ ਗਏ ਹਨ। ਜਦਕਿ 398 ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ ਵੱਧ ਕੇ 59,551 ਹੋ ਗਿਆ ਹੈ। ਸਭ ਤੋਂ ਵਧੇਰੇ ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ। ਜਦਕਿ ਦਿੱਲੀ ਵਿਚ 141 ਲੋਕਾਂ ਨੇ ਦਮ ਤੋੜਿਆ ਹੈ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 1,23,354 ਲੋਕ ਠੀਕ ਹੋਏ ਹਨ, ਜਿਸ ਨੂੰ ਮਿਲਾ ਕੇ ਹੁਣ ਤੱਕ 1,26,71,220 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ। ਦੇਸ਼ ਵਿਚ ਸਰਗਰਮ ਕੇਸ 16 ਲੱਖ ਨੂੰ ਪਾਰ ਕਰ ਕੇ 16,79,740 ਹੋ ਗਏ ਹਨ। ਦੇਸ਼ ਵਿਚ ਰਿਕਵਰੀ ਦਰ ਘੱਟ ਕੇ 87.23 ਫ਼ੀਸਦੀ ਅਤੇ ਸਰਗਰਮ ਕੇਸਾਂ ਦੀ ਦਰ ਵੱਧ ਕੇ 11.56 ਫ਼ੀਸਦੀ ਹੋ ਗਈ ਹੈ, ਜਦਕਿ ਮੌਤ ਦਰ ਘੱਟ ਕੇ 1.21 ਫ਼ੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ– ਇਕ ਟੀਕੇ ਦੇ ਰੂਸ ਨੇ ਮੰਗੇ 750 ਰੁਪਏ, 250 ਰੁਪਏ ਤੋਂ ਵੱਧ ਦੇਣ ਨੂੰ ਤਿਆਰ ਨਹੀਂ ਮੋਦੀ
ਕੁੱਲ ਕੇਸ- 1,45,26,609
ਹੁਣ ਤੱਕ ਠੀਕ ਹੋਏ- 1,26,71,220
ਸਰਗਰਮ ਕੇਸ- 16,79,740
ਕੁੱਲ ਮੌਤਾਂ ਦਾ ਅੰਕੜਾ- 1,75,649
ਕੁੱਲ ਟੀਕਾਕਰਨ-11,99,37,641
ਇਹ ਵੀ ਪੜ੍ਹੋ– ਕੋਰੋਨਾ ਨੇ ਫੜੀ ਰਫ਼ਤਾਰ, ਦੇਸ਼ 'ਚ ਰਿਕਾਰਡ 2 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ
'100 ਦਿਨਾਂ ਤੱਕ ਰਹਿ ਸਕਦੀ ਹੈ ਕੋਰੋਨਾ ਵਾਇਰਸ ਦੀ ਦੂਜੀ ਲਹਿਰ'
NEXT STORY