ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ (ਕੋਵਿਡ-19) ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 68,020 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਇਸ ਸਾਲ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਇਸ ਨਾਲ ਵਾਇਰਸ ਦੇ ਕੁੱਲ ਕੇਸ ਵੱਧ ਕੇ 1.20 ਕਰੋੜ ਤੋਂ ਵੱਧ ਹੋ ਗਏ ਹਨ। ਅੰਕੜਿਆਂ ਮੁਤਾਬਕ ਲਗਾਤਾਰ 19ਵੇਂ ਦਿਨ ਵਾਇਰਸ ਦੇ ਕੇਸਾਂ ’ਚ ਵਾਧਾ ਦੇਖਿਆ ਗਿਆ। ਦੇਸ਼ ਵਿਚ ਕੋਵਿਡ-19 ਦੇ 5,21,808 ਮਰੀਜ਼ ਜੇਰੇ ਇਲਾਜ ਹਨ।
ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 291 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮਿ੍ਰਤਕਾਂ ਦੀ ਗਿਣਤੀ 1,61,843 ’ਤੇ ਪਹੁੰਚ ਗਈ। ਪਿਛਲੇ ਸਾਲ 11 ਅਕਤੂਬਰ ਨੂੰ ਇਕ ਦਿਨ ਵਿਚ ਵਾਇਰਸ ਦੇ 74,383 ਨਵੇਂ ਕੇਸ ਸਾਹਮਣੇ ਆਏ ਸਨ। ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ ਮੁਤਾਬਕ ਸ਼ਨੀਵਾਰ ਨੂੰ 9,13,319 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ 28 ਮਾਰਚ ਤੱਕ 24,18,64,161 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ-19 ਨਾਲ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ਵਿਚ ਮਹਾਰਾਸ਼ਟਰ ਦੇ 108, ਪੰਜਾਬ ਦੇ 69, ਛੱਤੀਸਗੜ੍ਹ ਦੇ 15, ਕੇਰਲ ਅਤੇ ਕਰਨਾਟਕ ਦੇ 12-12 ਅਤੇ ਮੱਧ ਪ੍ਰਦੇਸ਼ ਤੇ ਤਾਮਿਲਨਾਡੂ ਦੇ 11-11 ਮਰੀਜ਼ ਸਨ। ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ 70 ਫ਼ੀਸਦੀ ਮੌਤਾਂ ਉਨ੍ਹਾਂ ਲੋਕਾਂ ਦੀ ਹੋਈ, ਜੋ ਪਹਿਲਾਂ ਤੋਂ ਕਿਸੇ ਹੋਰ ਬੀਮਾਰੀ ਤੋਂ ਪੀੜਤ ਸਨ।
ਮਹਾਰਾਸ਼ਟਰ ’ਚ ਭਾਜਪਾ ਅਤੇ ਰਾਕਾਂਪਾ ਵਿਚਾਲੇ ਪਕ ਰਹੀ ਸਿਆਸੀ ਖਿਚੜੀ?
NEXT STORY