ਨਵੀਂ ਦਿੱਲੀ- ਭਾਰਤ ਜਲਦੀ ਹੀ ਰੂਸ ਤੋਂ ਐੱਸ-400 ਏਅਰ ਡਿਫੈਂਸ ਸਿਸਟਮ ਲਈ ਵੱਡੀ ਗਿਣਤੀ ਵਿਚ ਮਿਜ਼ਾਈਲਾਂ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਇਹ ਸੌਦਾ ਕਥਿਤ ਤੌਰ ’ਤੇ ਲੱਗਭਗ 10000 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। ਭਾਰਤੀ ਹਵਾਈ ਫੌਜ ਦਾ ਐੱਸ-400 ਸਿਸਟਮ ਪਹਿਲਾਂ ਹੀ ਪਾਕਿਸਤਾਨ ਦੇ ਵਿਰੁੱਧ ਆਪਣੇ ਆਪ ਨੂੰ ਸਾਬਤ ਕਰ ਚੁੱਕਾ ਹੈ।
4 ਦਿਨਾਂ ਤੱਕ ਚੱਲੇ ਸੰਘਰਸ਼ ਦੌਰਾਨ ਇਸ ਸਿਸਟਮ ਨੇ ਪਾਕਿਸਤਾਨ ਦੇ 5 ਤੋਂ 6 ਲੜਾਕੂ ਜਹਾਜ਼ ਅਤੇ ਇਕ ਜਾਸੂਸੀ ਜਹਾਜ਼ ਨੂੰ 300 ਕਿਲੋਮੀਟਰ ਦੀ ਦੂਰੀ ਤੋਂ ਡੇਗ ਦਿੱਤਾ ਸੀ। ਹਵਾਈ ਫੌਜ ਨੇ ਇਸਨੂੰ ਇਕ ਗੇਮ-ਚੇਂਜਰ ਦੱਸਿਆ ਸੀ। ਸੂਤਰਾਂ ਮੁਤਾਬਕ, ਹਵਾਈ ਫੌਜ ਆਪਣੀਆਂ ਹਵਾਈ ਰੱਖਿਆ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਨ੍ਹਾਂ ਮਿਜ਼ਾਈਲਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਅਤੇ ਰੂਸ ਇਸ ਸਮੇਂ ਇਸ ਸੌਦੇ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ।
ਇਹ ਵੀ ਪੜ੍ਹੋ- ਫ਼ਿਰ ਹਿੱਲ ਗਈ ਧਰਤੀ ! 6.1 ਤੀਬਰਤਾ ਦੇ ਭੂਚਾਲ ਕਾਰਨ ਬੁਰੀ ਤਰ੍ਹਾਂ ਕੰਬਿਆ ਇਲਾਕਾ
ਭਾਰਤ ਹੁਣ ਆਪਣੀ ਹਵਾਈ ਫੌਜ ਵਿਚ ਹੋਰ ਜ਼ਿਆਦਾ ਐੱਸ-400 ਸਕੁਐਡਰਨ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਰੂਸ ਤੋਂ ਪਹਿਲਾਂ ਹੀ ਤਿੰਨ ਸਕੁਐਡਰਨ ਪ੍ਰਾਪਤ ਹੋ ਚੁੱਕੇ ਹਨ, ਜੋ ਕਾਰਜਸ਼ੀਲ ਹਨ। ਭਾਰਤ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਬਾਕੀ 2 ਸਕੁਐਡਰਨ ਜਲਦੀ ਹੀ ਸਪਲਾਈ ਕਰੇ। ਭਾਰਤ ਰੂਸ ਤੋਂ ਨਵੀਂ ਏਅਰ-ਟੂ-ਏਅਰ ਮਿਜ਼ਾਈਲਾਂ ਖਰੀਦਣ ਦੇ ਬਦਲ ’ਤੇ ਵੀ ਵਿਚਾਰ ਕਰ ਰਿਹਾ ਹੈ ਤਾਂ ਜੋ ਉਸਦੀ ਬੀ.ਵੀ.ਆਰ. (ਬਿਓਂਡ ਵਿਜ਼ੂਅਲ ਰੇਂਜ) ਸਮਰੱਥਾ ਹੋਰ ਵਧ ਸਕੇ।
ਐੱਸ-500 ਏਅਰ ਡਿਫੈਂਸ ਸਿਸਟਮ ’ਤੇ ਵੀ ਗੱਲਬਾਤ
ਭਾਰਤ ਅਤੇ ਰੂਸ ਵਿਚਾਲੇ ਐੱਸ-500 ਏਅਰ ਡਿਫੈਂਸ ਸਿਸਟਮ ’ਤੇ ਵੀ ਗੱਲਬਾਤ ਚਲ ਰਹੀ ਹੈ। ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀਆਂ ਸਮਰੱਥਾਵਾਂ ਨੂੰ ਵਧਾਉਣ ’ਤੇ ਵੀ ਚਰਚਾ ਹੋਈ ਹੈ। ਦੋਵਾਂ ਦੇਸ਼ਾਂ ਵਿਚਕਾਰ ਫੌਜੀ ਸਬੰਧ ਮਜ਼ਬੂਤ ਹਨ ਅਤੇ ਭਾਰਤੀ ਹਵਾਈ ਫੌਜ ਦੀ ਹਮਲਾ ਸਮਰੱਥਾ ਦਾ ਇਕ ਮਹੱਤਵਪੂਰਨ ਹਿੱਸਾ ਰੂਸੀ ਤਕਨਾਲੋਜੀ ’ਤੇ ਅਧਾਰਤ ਹੈ।
ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਗੰਭੀਰ: ਰੇਖਾ ਗੁਪਤਾ
NEXT STORY