ਤ੍ਰਿਸ਼ੂਰ (ਕੇਰਲ)- ਭਾਰਤ ਦੀ ਪਹਿਲੀ ਕੋਰੋਨਾ ਰੋਗੀ ਇਕ ਵਾਰ ਮੁੜ ਵਾਇਰਸ ਨਾਲ ਸੰਕ੍ਰਮਿਤ ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਤ੍ਰਿਸ਼ੂਰ ਦੀ ਡੀ.ਐੱਮ.ਓ. ਡਾਕਟਰ ਕੇ.ਜੇ. ਰੀਨਾ ਨੇ ਦੱਸਿਆ,''ਉਹ ਕੋਰੋਨਾ ਦੀ ਲਪੇਟ 'ਚ ਆ ਗਈ ਹੈ। ਉਸ ਦੀ ਆਰ.ਟੀ.-ਪੀ.ਸੀ.ਆਰ. ਜਾਂਚ ਰਿਪੋਰਟ 'ਚ ਸੰਕਰਮਣ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਐਂਟੀਜਨ ਰਿਪੋਰਟ 'ਚ ਸੰਕਰਮਣ ਨਹੀਂ ਪਾਇਆ ਗਿਆ। ਉਸ 'ਚ ਲੱਛਣ ਦਿਖਾਈ ਨਹੀਂ ਦਿੱਤੇ।''
ਇਹ ਵੀ ਪੜ੍ਹੋ : ਮਿਸ਼ਨ ਟੀਕਾਕਰਨ! ਹੁਣ ਭਾਰਤ 'ਚ ਹੋਵੇਗਾ ਰੂਸ ਦੀ ਕੋਰੋਨਾ ਵੈਕਸੀਨ 'ਸਪੂਤਨਿਕ ਵੀ' ਦਾ ਉਤਪਾਦਨ
ਰੀਨਾ ਨੇ ਕਿਹਾ ਕਿ ਕੁੜੀ ਪੜ੍ਹਾਈ ਲਈ ਨਵੀਂ ਦਿੱਲੀ ਜਾਣ ਦੀ ਤਿਆਰੀ ਕਰ ਰਹੀ ਸੀ। ਇਸ ਦੌਰਾਨ ਉਸ ਦੇ ਨਮੂਨਿਆਂ ਦੀ ਆਰ.ਟੀ.-ਪੀ.ਸੀ.ਆਰ. ਜਾਂਚ ਕੀਤੀ ਗਈ, ਜਿਸ 'ਚ ਸੰਕਰਮਣ ਦੀ ਪੁਸ਼ਟੀ ਹੋਈ। ਡਾਕਟਰ ਨੇ ਕਿਹਾ ਕਿ ਕੁੜੀ ਫਿਲਹਾਲ ਘਰ ਹੈ ਅਤੇ ਉਸ ਦੀ ਸਿਹਤ ਠੀਕ ਹੈ।'' ਦੱਸਣਯੋਗ ਹੈ ਕਿ 30 ਜਨਵਰੀ 2020 ਨੂੰ ਵੁਹਾਨ ਯੂਨੀਵਰਸਿਟੀ ਦੀ ਮੈਡੀਕਲ ਦੀ ਤੀਜੇ ਸਾਲ ਦੀ ਵਿਦਿਆਰਥਣ ਕੋਰੋਨਾ ਨਾਲ ਸੰਕ੍ਰਮਿਤ ਪਾਈ ਗਈ ਸੀ। ਸਮੈਸਟਰ ਛੁੱਟੀ ਤੋਂ ਬਾਅਦ ਘਰ ਪਰਤਣ ਤੋਂ ਬਾਅਦ ਉਹ ਦੇਸ਼ ਦੀ ਪਹਿਲੀ ਕੋਰੋਨਾ ਰੋਗੀ ਬਣ ਗਈ ਸੀ। ਤ੍ਰਿਸ਼ੂਰ ਮੈਡੀਕਲ ਕਾਲਜ ਹਸਪਤਾਲ 'ਚ ਕਰੀਬ 3 ਹਫ਼ਤਿਆਂ ਦੇ ਇਲਾਜ ਤੋਂ ਬਾਅਦ 2 ਵਾਰ ਉਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ। ਇਸ ਦੇ ਨਾਲ ਹੀ ਸੰਕਰਮਣ ਤੋਂ ਉਸ ਦੇ ਠੀਕ ਹੋਣ ਦੀ ਪੁਸ਼ਟੀ ਹੋਈ ਅਤੇ 20 ਫਰਵਰੀ 2020 ਨੂੰ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਧਰਮਸ਼ਾਲਾ 'ਚ ਫਟਿਆ ਬੱਦਲ, ਪਾਣੀ 'ਚ ਰੁੜ੍ਹੀਆਂ ਕਾਰਾਂ, ਵੇਖੋ 'ਜਲ ਤ੍ਰਾਸਦੀ' ਦੀ ਡਰਾਵਣੀ ਵੀਡੀਓ
15 ਜੁੁਲਾਈ ਨੂੰ ਵਾਰਾਣਸੀ ਦੌਰੇ ’ਤੇ ਮੋਦੀ, 400 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
NEXT STORY