ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜੁਲਾਈ ਦੇ ਦਿਨ ਆਪਣੇ ਸੰਸਦੀ ਖੇਤਰ ਵਾਰਾਣਸੀ ’ਚ ਰਹਿਣਗੇ। ਇਸ ਦੌਰਾਨ ਉਹ 400 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ। ਦੱਸ ਦੇਈਏ ਕਿ ਸਾਲ 2022 ’ਚ ਵਿਧਾਨ ਸਭਾ ਚੋਣਾਂ ਹਨ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਦਾ ਇਹ ਪਹਿਲਾ ਦੌਰਾ ਹੈ। ਵੀਰਵਾਰ ਵਾਲੇ ਦਿਨ ਮੋਦੀ ਯੂ. ਪੀ. ਵਿਧਾਨ ਸਭਾ ਚੋਣਾਂ ਲਈ ਬਿਗੁਲ ਫੂਕਣ ਵਾਲੇ ਹਨ। ਜਾਣਕਾਰੀ ਮੁਤਾਬਕ ਮੋਦੀ ਅਗਲੇ 100 ਦਿਨਾਂ ਵਿਚ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਯੂ. ਪੀ. ਦੇ ਕਈ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ।
ਵਾਰਾਣਸੀ ਵਿਚ ਮੋਦੀ ਇਕ ਜਨ ਸਭਾ ਨੂੰ ਵੀ ਸੰਬੋਧਿਤ ਵੀ ਕਰ ਸਕਦੇ ਹਨ। ਇਸ ਦੌਰਾਨ ਉਹ ਸੂਬਾਈ ਸਰਕਾਰ ਦੇ ਵਿਕਾਸ ਦੇ ਏਜੰਡੇ ’ਤੇ ਗੱਲ ਕਰਨਗੇ। ਮੋਦੀ ਜਪਾਨ ਸਰਕਾਰ ਦੀ ਮਦਦ ਨਾਲ ਵਾਰਾਣਸੀ ਵਿਚ ਬਣਾਏ ਗਏ ਰੁਦਰਾਕਸ਼ ਕਨਵੇਂਸ਼ਨ ਸੈਂਟਰ ਦਾ ਵੀ ਉਦਘਾਟਨ ਕਰਨਗੇ ਅਤੇ 9 ਜ਼ਿਲ੍ਹਿਆਂ ਦੇ 9 ਮੈਡੀਕਲ ਕਾਲਜਾਂ ਦਾ ਵੀ ਉਦਘਾਟਨ ਕਰਨਗੇ।
ਦੱਸਣਯੋਗ ਹੈ ਕਿ ਸੂਬੇ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿਚ ਭਾਜਪਾ ਆਗੂਆਂ ਵਲੋਂ ਯੂ. ਪੀ. ਵਿਚ ਦੌਰਾ ਕਰਨਾ ਸ਼ੁਰੂ ਹੋ ਰਿਹਾ ਹੈ। ਲਖਨਊ ਅਤੇ ਗਾਜ਼ੀਪੁਰ ਨੂੰ ਜੋੜਨ ਵਾਲੇ ਯੋਗੀ ਆਦਿੱਤਿਆਨਾਥ ਦਾ ਪ੍ਰਾਜੈਕਟ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਕੰਮ ਲੱਗਭਗ ਪੂਰਾ ਹੋਣ ਵਾਲਾ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਦੇ ਦਿਨ ਇਸ ਦਾ ਉਦਘਾਟਨ ਕਰ ਸਕਦੇ ਹਨ।
ਇੰਦੌਰ ਪੁਲਸ ਦੀ ਵੈੱਬਸਾਈਟ ’ਤੇ ਸਾਈਬਰ ਹਮਲਾ, ‘ਪਾਕਿਸਤਾਨ ਜ਼ਿੰਦਾਬਾਦ’ ਦੇ ਲਿਖੇ ਨਾਅਰੇ
NEXT STORY