ਨਵੀਂ ਦਿੱਲੀ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਚੇਅਰਮੈਨ ਜੀ. ਸਤੀਸ਼ ਰੈੱਡੀ ਨੇ ਇੱਥੇ ਕਿਹਾ ਕਿ ਭਾਰਤ ਵਲੋਂ ਮਾਰਚ 'ਚ ਕੀਤੇ ਗਏ ਸੈਟੇਲਾਈਟ ਭੇਦੀ ਟੈਸਟ ਨਾਲ ਪੈਦਾ ਹੋਇਆ ਜ਼ਿਆਦਾਤਰ ਮਲਬਾ ਨਸ਼ਟ ਹੋ ਗਿਆ ਹੈ ਅਤੇ ਜੋ ਥੋੜ੍ਹਾ-ਬਹੁਤ ਬਚਿਆ ਹੋਇਆ ਹੈ, ਉਹ ਕੁਝ ਸਮੇਂ 'ਚ ਖਤਮ ਹੋ ਜਾਵੇਗਾ। ਰੈੱਡੀ ਨੇ 'ਇੰਸਟੀਚਿਊਟ ਫਾਰ ਡਿਫੈਂਸ ਸਟਾਡੀਜ਼ ਐਂਡ ਐਨਾਲਿਸਿਸ (ਆਈ.ਡੀ.ਐੱਸ.ਏ.) 'ਚ 'ਰਾਸ਼ਟਰੀ ਸੁਰੱਖਿਆ ਲਈ ਤਕਨਾਲੋਜੀ' ਵਿਸ਼ੇ 'ਤੇ ਲੈਕਚਰ ਤੋਂ ਬਾਅਦ ਇਕ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ। ਰੈੱਡੀ ਨੇ ਕਿਹਾ,''ਮੈਂ 6 ਅਪ੍ਰੈਲ ਨੂੰ ਜ਼ਿਕਰ ਕੀਤਾ ਸੀ ਕਿ ਕੁਝ ਹਫਤਿਆਂ 'ਚ ਮਲਬਾ ਖਤਮ ਹੋ ਜਾਵੇਗਾ। ਸਾਨੂੰ ਜੋ ਸੂਚਨਾ ਮਿਲੀ ਹੈ, ਉਸ ਅਨੁਸਾਰ ਜ਼ਿਆਦਾ ਮਲਬਾ ਨਸ਼ਟ ਹੋ ਗਿਆ ਹੈ ਅਤੇ ਜੋ ਕੁਝ ਥੋੜ੍ਹੇ-ਬਹੁਤ ਟੁੱਕੜੇ ਬਚੇ ਹਨ, ਉਹ ਕੁਝ ਸਮੇਂ 'ਚ ਖਤਮ ਹੋ ਜਾਣਗੇ।''
ਡੀ.ਆਰ.ਡੀ.ਓ. ਮੁਖੀ ਨੇ ਕਿਹਾ ਕਿ ਲਗਾਤਾਰ ਜਾਣਕਾਰੀ ਮਿਲ ਰਹੀ ਹੈ ਅਤੇ ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ,''ਮੈਂ ਨਹੀਂ ਸਮਝਦਾ ਕਿ ਇਹ ਕੋਈ ਮਸਲਾ ਹੈ। ਰੈੱਡੀ ਨੇ ਕਿਹਾ,''ਇਹ ਦੱਸਣਾ ਕਾਫੀ ਮੁਸ਼ਕਲ ਹੈ ਕਿ ਇਸ 'ਚ ਕਿੰਨੇ ਦਿਨ ਲੱਗਣਗੇ ਪਰ ਜਿਸ ਤਰ੍ਹਾਂ ਮੈਂ ਉਸ ਦਿਨ ਕਿਹਾ ਸੀ ਕਿ ਇਹ ਕੁਝ ਹਫਤਿਆਂ 'ਚ ਨਸ਼ਟ ਹੋ ਜਾਵੇਗਾ, ਜ਼ਿਆਦਾਤਰ ਮਲਬਾ ਨਸ਼ਟ ਹੋ ਚੁਕਿਆ ਹੈ।'' 6 ਅਪ੍ਰੈਲ ਨੂੰ ਇੱਥੇ ਡੀ.ਆਰ.ਡੀ.ਓ. ਭਵਨ 'ਚ ਪੱਤਰਕਾਰ ਸੰਮੇਲਨ 'ਚ ਰੈੱਡੀ ਨੇ ਕਿਹਾ ਸੀ ਕਿ ਭਾਰਤ ਨੇ ਗਲੋਬਲ ਪੁਲਾੜ ਜਾਇਦਾਦਾਂ ਨੂੰ ਮਲਬੇ ਦੇ ਖਤਰੇ ਤੋਂ ਬਚਾਉਣ ਲਈ 'ਮਿਸ਼ਨ ਸ਼ਕਤੀ' ਲਈ 300 ਕਿਲੋਮੀਟਰ ਤੋਂ ਵੀ ਘੱਟ ਦੀ ਰੱਖਿਆ ਨੂੰ ਚੁਣਿਆ ਸੀ। ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਹੈ ਕਿ ਹੇਠਲੇ ਵਾਤਾਵਰਣ 'ਚ ਟੈਸਟ ਕੀਤਾ ਗਿਆ ਸੀ ਤਾਂ ਕਿ ਪੁਲਾੜ 'ਚ ਮਲਬਾ ਨਾ ਰਹੇ।
ਮੇਰਾ ਬਿਆਨ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ, ਸ਼ਿਕਾਇਤ 'ਤੇ ਹੋਵੇ ਨਿਰਪੱਖ ਕਾਰਵਾਈ: ਰਾਹੁਲ
NEXT STORY