ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੋਜ ਤੇ ਵਿਕਾਸ ’ਚ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸੋਮਵਾਰ ਇਕ ਲੱਖ ਕਰੋੜ ਰੁਪਏ ਦਾ ਫੰਡ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਹੁਣ ਉੱਚ ਖਤਰੇ ਤੇ ਪ੍ਰਭਾਵ ਵਾਲੀਆਂ ਖੋਜ ਯੋਜਨਾਵਾਂ ਦੀ ਹਮਾਇਤ ਕਰ ਰਹੀ ਹੈ ਕਿਉਂਕਿ ਭਾਰਤ ਵਿਗਿਆਨ ਤੇ ਤਕਨਾਲੋਜੀ ’ਚ ਇਕ ਮਹਾਂਸ਼ਕਤੀ ਵਜੋਂ ਉਭਰਨਾ ਚਾਹੁੰਦਾ ਹੈ।
ਨੀਤੀ ਨਿਰਮਾਤਾਵਾਂ, ਨਵੀਨਤਾਕਾਰਾਂ ਤੇ ਵਿਸ਼ਵ ਦੂਰਦਰਸ਼ੀਆਂ ਲਈ ਇਕ ਸਾਲਾਨਾ ਪ੍ਰਮੁੱਖ ਸਮਾਗਮ ‘ਪਹਿਲੀ ਉਭਰਦੀ ਵਿਗਿਆਨ, ਤਕਨਾਲੋਜੀ ਤੇ ਨਵੀਨਤਾ ਕਾਨਫਰੰਸ’ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ’ਚ ਇਕ ਆਧੁਨਿਕ ਨਵੀਨਤਾ ਈਕੋ-ਸਿਸਟਮ ਵਿਕਸਤ ਕਰਨ ਲਈ ਅਹਿਮ ਸੁਧਾਰ ਪੇਸ਼ ਕੀਤੇ ਹਨ। ਦੁਨੀਆ ਵਿਸ਼ਵ ਵਿਵਸਥਾ ’ਚ ਇਕ ਨਵੀਂ ਤਬਦੀਲੀ ਵੇਖ ਰਹੀ ਹੈ ਅਤੇ ਇਸ ਤਬਦੀਲੀ ਦੀ ਰਫਤਾਰ ਬਹੁਤ ਤੇਜ਼ ਹੈ।
ਸਾਲਾਨਾ ਸਮਾਗਮ ਵਜੋਂ ਆਯੋਜਿਤ ਇਸ ਕਾਨਫਰੰਸ ਦੇ ਆਯੋਜਨ ਦੇ ਕਾਰਨਾਂ ਬਾਰੇ ਦੱਸਦੇ ਹੋਏ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੇ ਇਸ ਸਮੇਂ ’ਚ ਦੁਨੀਆ ਦੇ ਮਾਹਿਰਾਂ ਨੂੰ ਉੱਭਰ ਰਹੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ 'ਤੇ ਚਰਚਾ ਕਰਨ ਲਈ ਇਕੱਠੇ ਹੋਣ ਦੀ ਬਹੁਤ ਲੋੜ ਹੈ । ਉਨ੍ਹਾਂ ਨੂੰ ਦਿਸ਼ਾ ਵਿਖਾਉਣ ਲਈ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਵੱਡਾ ਹਾਦਸਾ: ਤੇਜ਼ ਰਫ਼ਤਾਰ ਬਣੀ ਜਾਨ ਦੀ ਦੁਸ਼ਮਣ, ਕਾਰ ਤੇ ਟਰੱਕ ਦੀ ਟੱਕਰ 'ਚ 6 ਲੋਕਾਂ ਦੀ ਦਰਦਨਾਕ ਮੌਤ
NEXT STORY