ਨਵੀਂ ਦਿੱਲੀ- ਪਿਛਲਾ ਇਕ ਦਹਾਕਾ ਭਾਰਤ ’ਚ ਉੱਚ ਸਿੱਖਿਆ ਦਾ ਸੁਨਹਿਰੀ ਯੁੱਗ ਰਿਹਾ। ਇਸ ਦੌਰਾਨ ਸਿਖਿਆ ਦਾ ਘੇਰਾ ਤੇਜ਼ੀ ਨਾਲ ਵਧਿਆ। ਸਿੱਖਿਆ ਪ੍ਰਤੀ ਵਧੀ ਹੋਈ ਸਮਾਜਿਕ ਜਾਗਰੂਕਤਾ ਤੇ ਵਿਸ਼ੇਸ਼ ਸਰਕਾਰੀ ਯਤਨਾਂ ਕਾਰਨ ਸਮਾਜ ਦੇ ਸਾਰੇ ਵਰਗਾਂ ਤੋਂ ਦਾਖਲੇ ’ਚ ਵਾਧਾ ਹੋਇਆ। 2014 ’ਚ ਲੱਗਭਗ 3.42 ਕਰੋੜ ਵਿਦਿਆਰਥੀ ਉੱਚ ਸਿੱਖਿਆ ਲੈਣ ਲਈ ਦਾਖਲ ਹੋਏ ਸਨ। ਇਹ ਗਿਣਤੀ 2023-24 ਤੱਕ 4.5 ਕਰੋੜ ਹੋ ਗਈ। ਇਹ 10 ਸਾਲਾਂ ’ਚ ਲੱਗਭਗ 1.08 ਕਰੋੜ ਵਿਦਿਆਰਥੀਆਂ ਦੇ ਵਾਧੇ ਨੂੰ ਦਰਸਾਉਂਦਾ ਹੈ।
ਇਸ ਮਿਆਦ ਦੌਰਾਨ ਕੁੱਲ ਦਾਖਲੇ ’ਚ 31.5 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਸੈਕੰਡਰੀ ਸਿੱਖਿਆ ਤੋਂ ਬਾਅਦ ਸਕੂਲ ਛੱਡਣ ਦੀ ਰਵਾਇਤੀ ਭਾਰਤੀ ਮਾਨਸਿਕਤਾ ’ਚ ਵੀ ਅਹਿਮ ਤਬਦੀਲੀ ਆਈ ਹੈ। ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ ਦੇ ਅੰਕੜਿਆਂ ਅਨੁਸਾਰ ਇਸ ਮਿਆਦ ਦੌਰਾਨ ਨਾ ਸਿਰਫ ਵਿਦਿਆਰਥੀਆਂ ਦੀ ਗਿਣਤੀ ’ਚ ਵਾਧਾ ਹੋਇਆ, ਸਗੋਂ ਉੱਚ ਸਿੱਖਿਆ ਦੇ ਸੰਸਥਾਗਤ ਢਾਂਚੇ ਦਾ ਵੀ ਪਸਾਰ ਹੋਇਆ ਹੈ। ਦੇਸ਼ ’ਚ ਯੂਨੀਵਰਸਿਟੀਆਂ ਦੀ ਗਿਣਤੀ 760 ਤੋਂ ਵਧ ਕੇ 1289 ਹੋ ਗਈ।
ਇਸ ਦਾ ਮਤਲਬ ਇਹ ਹੈ ਕਿ ਲੱਗਭਗ 529 ਯੂਨੀਵਰਸਿਟੀਆਂ ਜੋੜੀਆਂ ਗਈਆਂ ਜੋ ਗਿਣਤੀ ’ਚ 69.6 ਫੀਸਦੀ ਦਾ ਵਾਧਾ ਦਰਸਾਉਂਦੀਆਂ ਹਨ। ਇਸੇ ਤਰ੍ਹਾਂ ਕਾਲਜਾਂ ਦੀ ਗਿਣਤੀ 38498 ਤੋਂ ਵਧ ਕੇ 48246 ਹੋ ਗਈ, ਜਦੋਂ ਕਿ ਇਕੱਲੀਆਂ ਯੂਨੀਵਰਸਿਟੀਆਂ ਦੀ ਗਿਣਤੀ 12276 ਤੋਂ ਵਧ ਕੇ 15221 ਹੋ ਗਈ।
ਸਿੱਖਿਆ ਮੰਤਰਾਲਾ ਦੀ ਫੈਕਟ ਸ਼ੀਟ ਕੀ ਕਹਿੰਦੀ ਹੈ ?
ਸਿੱਖਿਆ ਮੰਤਰਾਲਾ ਦੀ ਫੈਕਟ ਸ਼ੀਟ ਅਨੁਸਾਰ ਉੱਚ ਸਿੱਖਿਆ ’ਚ ਕੁੱਲ ਦਾਖਲਾ ਅਨੁਪਾਤ ਵੀ 2014 ’ਚ 23.7 ਫੀਸਦੀ ਤੋਂ ਵਧ ਕੇ 2022-23 ’ਚ 29.5 ਫੀਸਦੀ ਤੇ 2023-24 ’ਚ 30 ਫੀਸਦੀ ਹੋ ਗਿਆ। ਇਸ ਵਾਧੇ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੇ 2035 ਤੱਕ ਕੁੱਲ ਦਾਖਲਾ ਅਨੁਪਾਤ ਨੂੰ 50 ਫੀਸਦੀ ਤੱਕ ਵਧਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਅਹਿਮ ਮੰਨਿਆ ਜਾਂਦਾ ਹੈ।
ਸੁਪਰੀਮ ਕੋਰਟ ਦਾ 'ਜੱਜ' ਬਣ ਅਧਿਕਾਰੀ ਨੂੰ ਕੀਤਾ ਫ਼ੋਨ ! ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਹੋਈ 8 ਸਾਲ ਕੈਦ ਦੀ ਸਜ਼ਾ
NEXT STORY