ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਦਲਦੇ ਰਵੱਈਏ ਵਿਚਕਾਰ ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਮੁੜ ਧਮਕੀ ਦਿੰਦਿਆਂ ਕਿਹਾ ਹੈ ਕਿ ਭਾਰਤ ਨੂੰ ਇਕ ਦਿਨ ਅਮਰੀਕਾ ਦੀ ਗੱਲ ਮੰਨਣੀ ਹੀ ਪਵੇਗੀ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਇਹ ਭਾਰਤ ਲਈ ਚੰਗਾ ਨਹੀਂ ਹੋਵੇਗਾ। ਹਾਲ ਹੀ ਵਿਚ ਟਰੰਪ ਨੇ ਭਾਰਤ ਨਾਲ ਚੰਗੇ ਸਬੰਧ ਹੋਣ ਦੀ ਗੱਲ ਕਹੀ ਸੀ।
‘ਰੀਅਲ ਅਮੈਰੀਕਾਜ਼ ਵਾਇਸ’ ਪ੍ਰੋਗਰਾਮ ਵਿਚ ਗੱਲਬਾਤ ਦੌਰਾਨ ਨਵਾਰੋ ਨੇ ਕਿਹਾ ਕਿ ਭਾਰਤ ਨੂੰ ਕਿਸੇ ਨਾ ਕਿਸੇ ਸਮੇਂ ਅਮਰੀਕਾ ਨਾਲ ਵਪਾਰਕ ਗੱਲਬਾਤ ’ਤੇ ‘ਸਹਿਮਤ’ ਹੋਣਾ ਹੀ ਪਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਵੀਂ ਦਿੱਲੀ ਰੂਸ ਅਤੇ ਚੀਨ ਦੇ ਨਾਲ ਖੜ੍ਹੀ ਦਿਖਾਈ ਦੇਵੇਗੀ ਅਤੇ ਇਹ ਭਾਰਤ ਲਈ ‘ਚੰਗਾ’ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਗੱਲ ਤੋਂ ਦੁਖੀ ਹੈ ਕਿ ਉਨ੍ਹਾਂ ਨੇ ਭਾਰਤ ਨੂੰ ਟੈਰਿਫ ਦਾ ‘ਮਹਾਰਾਜਾ’ ਕਿਹਾ ਸੀ।
ਉਨ੍ਹਾਂ ਕਿਹਾ ਕਿ ਭਾਰਤ ਦਹਾਕਿਆਂ ਤੋਂ ਚੀਨ ਨਾਲ ਜੰਗ ਲੜ ਰਿਹਾ ਹੈ। ਉਨ੍ਹਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ‘ਮੈਨੂੰ ਹੁਣੇ ਯਾਦ ਆਇਆ, ਹਾਂ, ਇਹ ਚੀਨ ਹੀ ਸੀ, ਜਿਸ ਨੇ ਪਾਕਿਸਤਾਨ ਨੂੰ ਪ੍ਰਮਾਣੂ ਬੰਬ ਦਿੱਤਾ ਸੀ। ਹੁਣ ਤੁਹਾਡੇ ਕੋਲ ਹਿੰਦ ਮਹਾਸਾਗਰ ’ਤੇ ਚੀਨੀ ਝੰਡਿਆਂ ਨਾਲ ਜਹਾਜ਼ ਉੱਡ ਰਹੇ ਹਨ। ਮੋਦੀ, ਦੇਖੋ ਤੁਸੀਂ ਇਸ ਨੂੰ ਕਿਵੇਂ ਸੰਭਾਲਦੇ ਹੋ।’
ਉਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਰੂਸ ਦਾ ਪੂਰੀ ਤਰ੍ਹਾਂ ਚੀਨ ਨਾਲ ਗੱਠਜੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਦੀਆਂ ਨਜ਼ਰਾਂ ਰੂਸੀ ਬੰਦਰਗਾਹ ਵਲਾਦੀਵੋਸਤੋਕ ’ਤੇ ਹਨ ਅਤੇ ਉਹ ਪਹਿਲਾਂ ਹੀ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਰਾਹੀਂ ਰੂਸੀ ਅਰਧ-ਸਾਮਰਾਜ ਦੇ ਸਭ ਤੋਂ ਵੱਡੇ ਇਲਾਕੇ ਸਾਇਬੇਰੀਆ ਨੂੰ ਬਸਤੀ ਬਣਾ ਰਿਹਾ ਹੈ।
ਇਹ ਵੀ ਪੜ੍ਹੋ- ਭਿਆਨਕ ਹੜ੍ਹਾਂ ਮਗਰੋਂ ਨਵੀਂ ਮੁਸੀਬਤ ਨੇ ਦਿੱਤੀ ਦਸਤਕ ! ਮੰਡਰਾਉਣ ਲੱਗਾ ਵੱਡਾ ਖ਼ਤਰਾ
ਨਵਾਰੋ ਨੇ ਕਿਹਾ ਕਿ ਇਹ ਬਿਲਕੁਲ ਸੱਚ ਹੈ। ਭਾਰਤ ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨਾਲੋਂ ਅਮਰੀਕਾ ਵਿਰੁੱਧ ਸਭ ਤੋਂ ਵੱਧ ਟੈਰਿਫ ਲਾਉਂਦਾ ਹੈ। ਸਾਨੂੰ ਇਸ ਨਾਲ ਨਜਿੱਠਣਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਰੂਸ ਵੱਲੋਂ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਪਹਿਲਾਂ ਭਾਰਤ ਨੇ ਕਦੇ ਵੀ ਮਾਸਕੋ ਤੋਂ ਬਹੁਤ ਜ਼ਿਆਦਾ ਮਾਤਰਾ ’ਚ ਤੇਲ ਨਹੀਂ ਖਰੀਦਿਆ ਸੀ। ਪਹਿਲਾਂ ਉਹ ਬਹੁਤ ਘੱਟ ਮਾਤਰਾ ’ਚ ਰੂਸ ਕੋਲੋਂ ਤੇਲ ਖਰਦੀਦਾ ਸੀ।
‘ਪਿਸ਼ਾਚਾਂ’ ਨਾਲ ਕੀਤੀ ‘ਬ੍ਰਿਕਸ’ ਦੇਸ਼ਾਂ ਦੀ ਤੁਲਨਾ
ਨਵਾਰੋ ਨੇ ਕਿਹਾ ਕਿ ‘ਬ੍ਰਿਕਸ’ ਗੱਠਜੋੜ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ, ਕਿਉਂਕਿ ਇਸ ਦੇ ਮੈਂਬਰ ਦੇਸ਼ ‘ਇਕ-ਦੂਜੇ ਨੂੰ ਨਫ਼ਰਤ ਕਰਦੇ ਹਨ।’ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦੇ ਕਾਰੋਬਾਰ ਕਰਨ ਦੇ ਤਰੀਕਿਆਂ ਦੀ ਤੁਲਨਾ ‘ਪਿਸ਼ਾਚਾਂ’ ਵੱਲੋਂ ਅਮਰੀਕਾ ਦਾ ਸ਼ੋਸ਼ਣ ਕਰਨ ਨਾਲ ਕੀਤੀ। ਬ੍ਰਿਕਸ ਵਿਚ ਮੂਲ ਤੌਰ ’ਤੇ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਸਨ ਪਰ 2024 ਵਿਚ ਇਸ ਦਾ ਵਿਸਤਾਰ ਕਰਦਿਆਂ ਮਿਸਰ, ਇਥੋਪੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ ਅਤੇ ਇੰਡੋਨੇਸ਼ੀਆ ਨੂੰ ਵੀ 2025 ’ਚ ਇਸ ਵਿਚ ਸ਼ਾਮਲ ਕੀਤਾ ਗਿਆ।
ਨਵਾਰੋ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਬ੍ਰਿਕਸ ਗੱਠਜੋੜ ਕਿਵੇਂ ਇਕਜੁੱਟ ਰਹਿ ਸਕਦਾ ਹੈ, ਕਿਉਂਕਿ ਇਤਿਹਾਸਕ ਤੌਰ ’ਤੇ ਇਹ ਸਾਰੇ ਇਕ-ਦੂਜੇ ਨਾਲ ਨਫ਼ਰਤ ਕਰਦੇ ਰਹੇ ਹਨ ਅਤੇ ਇਕ-ਦੂਜੇ ਨੂੰ ਮਾਰਦੇ ਰਹੇ ਹਨ। ਅਸਲ ਗੱਲ ਇਹ ਹੈ ਕਿ ਇਸ ਸਮੂਹ ਦਾ ਕੋਈ ਵੀ ਦੇਸ਼ ਉਦੋਂ ਤੱਕ ਬਚ ਨਹੀਂ ਸਕਦਾ ਜਦੋਂ ਤੱਕ ਉਹ ਆਪਣਾ ਸਾਮਾਨ ਅਮਰੀਕਾ ਨੂੰ ਨਹੀਂ ਵੇਚਦਾ ਅਤੇ ਜਦੋਂ ਉਹ ਅਮਰੀਕਾ ਨੂੰ ਐਕਸਪੋਰਟ ਕਰਦੇ ਹਨ, ਤਾਂ ਉਹ ਆਪਣੀਆਂ ਗ਼ੈਰ-ਜ਼ਰੂਰੀ ਵਪਾਰਕ ਨੀਤੀਆਂ ਨਾਲ ਪਿਸ਼ਾਚਾਂ ਵਾਂਗ ਸਾਡੀਆਂ ਨਾੜੀਆਂ ਵਿਚੋਂ ਖੂਨ ਚੂਸਦੇ ਹਨ।
ਇਹ ਵੀ ਪੜ੍ਹੋ- ਡਿੱਗ ਗਈ ਸਰਕਾਰ ! PM ਮਗਰੋਂ ਨੇਪਾਲ ਦੇ ਰਾਸ਼ਟਰਪਤੀ ਨੇ ਵੀ ਦੇ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਗਦੀਪ ਧਨਖੜ ਨੇ ਤੋੜੀ ਚੁੱਪੀ, ਉਪ ਰਾਸ਼ਟਰਪਤੀ ਚੋਣ ਦੇ ਨਤੀਜੇ ਨੂੰ ਲੈ ਕੇ ਦਿੱਤਾ ਪਹਿਲਾ ਬਿਆਨ
NEXT STORY